18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਐਨ.ਆਰ.ਆਈ. ਪਤੀ ਵਿਦੇਸ਼ ਫਰਾਰ <br/> ਦਹੇਜ ਮੰਗਣ ਦੇ ਮਾਮਲੇ ਵਿਚ ਇਕ ਐਨ. ਆਰ. ਆਈ. ਪਤੀ ਅਤੇ ਸੱਸ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 07-05-2026
ਬਠਿੰਡਾ, 6 ਮਈ (ਪੱਤਰ ਪ੍ਰੇਰਕ): ਵਿਆਹੁਤਾ ਔਰਤ ਨੂੰ ਦਹੇਜ ਲਈ ਤੰਗ ਪੇ੍ਰਸ਼ਾਨ, ਕੁੱਟਮਾਰ ਕਰਨ ਦੇ ਮਾਮਲੇ 'ਚ ਮਹਿਲਾ ਥਾਣਾ ਵਲੋਂ ਇਕ ਐਨ.ਆਰ.ਆਈ ਪਤੀ ਅਤੇ ਸੱਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਮੁਕੱਦਮੇ ਦੀ ਭਿਣਕ ਲੱਗਣ ਉਪਰੰਤ ਐਨ.ਆਰ.ਆਈ ਪਤੀ ਕੈਨੇਡਾ ਰਫ਼ੂ ਚੱਕਰ ਹੋ ਗਿਆ ਹੈ | ਪੀੜ੍ਹਤ ਸਿਮਰਨ ਕੌਰ ਵਾਸੀ ਬਠਿੰਡਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵਿਆਹ 14 ਦਸੰਬਰ 2025 ਨੂੰ ਮਨਮੀਤ ਸਿੰਘ ਨਾਲ ਹੋਇਆ ਸੀ | ਵਿਆਹ 'ਤੇ ਉਸ ਦੇ ਪਰਿਵਾਰ ਵਲੋਂ ਕਰੀਬ 27 ਲੱਖ ਰੁਪਏ ਖ਼ਰਚ ਕੀਤੇ ਗਏ ਸਨ, ਪਰ ਵਿਆਹ ਤੋਂ ਇਕ ਹਫ਼ਤੇ ਬਾਅਦ ਹੀ ਪਤੀ ਮਨਮੀਤ ਸਿੰਘ ਅਤੇ ਸੱਸ ਮਨਜੀਤ ਕੌਰ ਵਲੋਂ ਹੋਰ ਦਹੇਜ ਦੀ ਮੰਗ ਕੀਤੀ ਗਈ | ਸ਼ਿਕਾਇਤ ਮੁਤਾਬਿਕ ਜਦੋਂ ਸਿਮਰਨ ਕੌਰ ਨੇ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥਤਾ ਜਤਾਈ ਤਾਂ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ | ਹਾਲਾਤ ਇੰਨੇ ਵਿਗੜ ਗਏ ਕਿ ਮੁਲਜ਼ਮ ਪਤੀ ਉਸ ਨੂੰ ਬਠਿੰਡਾ ਵਿਖੇ ਉਸ ਦੇ ਪੇਕੇ ਘਰ ਛੱਡ ਗਿਆ | ਪੀੜਤਾਂ ਨੇ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਲਈ ਪੰਚਾਇਤ ਵੀ ਬੁਲਾਈ ਗਈ ਸੀ, ਪਰ ਮੁਲਜ਼ਮ ਧਿਰ ਪੰਚਾਇਤ 'ਚ ਹੋਏ ਸਮਝੌਤੇ ਤੋਂ ਵੀ ਮੁੱਕਰ ਗਏ | ਪਤੀ ਅਤੇ ਸੱਸ ਦੁਆਰਾ ਕੀਤੀ ਜਾ ਰਹੀ ਕਥਿਤ ਤੰਗ-ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਸਿਮਰਨ ਕੌਰ ਨੇ ਮਹਿਲਾ ਥਾਣਾ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ | ਮਹਿਲਾ ਥਾਣਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀ ਪਤੀ ਮਨਮੀਤ ਸਿੰਘ ਅਤੇ ਸੱਸ ਮਨਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਦਹੇਜ ਮੰਗਣ ਦੇ ਮਾਮਲੇ ਵਿਚ ਇਕ ਐਨ. ਆਰ. ਆਈ. ਪਤੀ ਅਤੇ ਸੱਸ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਬਲਵਿੰਦਰ ਕੌਰ ਸਾਥੀਆਂ ਸਮੇਤ ਹੋਏ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ <br/>
Ad Position 24