21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜੋਤੀ ਬਾਬਾ ਗਰੋਹ ਦਾ ਇਕ ਮੈਂਬਰ ਕਾਬੂ

Ad Position 21
No active advertisement
ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜੋਤੀ ਬਾਬਾ ਗਰੋਹ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਹਰੀ ਨਗਰ ਥਾਣੇ ਦੀ ਪੁਲਿਸ ਨੂੰ ਲੋੜੀਂਦਾ ਸੀ | ਫੜੇ ਗਏ ਅਪਰਾਧੀ ਦਾ ਨਾਂਅ ਰਾਕੇਸ਼ ਉਰਫ਼ ਟਿੰਕੂ (32) ਹੈ, ਜੋ ਕਿ ਨਜਫ਼ਗੜ੍ਹ ਦਿੱਲੀ ਦਾ ਰਹਿਣ ਵਾਲਾ ਹੈ | ਇਹ ਅਪਰਾਧੀ ਕਿਸ਼ੋਰ ਅਵਸਥਾ ਵਿਚ ਹੀ ਬੁਰੀ ਸੰਗਤ ਵਿਚ ਫਸ ਗਿਆ ਸੀ | ਸਾਲ 2018 ਦੇ ਵਿਚ ਇਹ ਜੋਤੀ ਬਾਬਾ ਗਰੋਹ ਦਾ ਮੈਂਬਰ ਬਣਿਆ ਸੀ ਅਤੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਿਲ ਹੋ ਕੇ ਕਤਲ, ਹਮਲਾ, ਗ਼ੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਕਰਦਾ ਸੀ |
ਇਸ 'ਤੇ ਵੱਖ-ਵੱਖ ਥਾਣਿਆਂ ਵਿਚ 8 ਤੋਂ ਜ਼ਿਆਦਾ ਮਾਮਲੇ ਪਹਿਲਾਂ ਹੀ ਦਰਜ ਹਨ | ਥਾਣਾ ਹਰੀ ਨਗਰ ਨੇ ਇਸ ਦੇ ਗ਼ੈਰ-ਜਮਾਨਤੀ ਵਾਰੰਟ ਵੀ ਜਾਰੀ ਕਰਵਾ ਏ ਸਨ | ਪੁਲਿਸ ਨੇ ਇਸ ਨੂੰ ਫੜਨ ਦੇ ਲਈ ਇਕ ਟੀਮ ਬਣਾਈ | ਰਾਕੇਸ਼ ਪੁਲਿਸ ਦੀ ਗਿ੍ਫ਼ਤਾਰੀ ਤੋਂ ਕਿਵੇਂ ਨਾ ਕਿਵੇਂ ਬਚਦਾ ਰਿਹਾ | ਪੁਲਿਸ ਨੇ ਤਕਨੀਕੀ ਨਿਗਰਾਨੀ ਖ਼ੁਫ਼ੀਆ ਕੋਸ਼ਿਸ਼ਾਂ ਤੇ ਹੋਰ ਜਾਣਕਾਰੀ ਇਕੱਠੀ ਕਰ ਕੇ ਅਖ਼ੀਰ ਇਸ ਨੂੰ ਕਾਬੂ ਕਰ ਲਿਆ | ਪੁਲਿਸ ਨੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਕਰਨ 'ਚ ਜੁੱਟੀ ਹੋਈ ਹੈ | ਇਸ ਦੋਸ਼ੀ ਕੋਲੋਂ ਪੁਲਿਸ ਨੇ ਇਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ |
Ad Position 22
No active advertisement
ਪਿਛਲੀ ਖ਼ਬਰ ਦਸਵੀਂ ਕਲਾਸ ਦੀ ਦੂਸਰੀ ਪ੍ਰੀਖਿਆ ਲਈ ਦਾਖ਼ਲਾ ਕਾਰਡ ਹੋਏ ਜਾਰੀ ਅਗਲੀ ਖ਼ਬਰ ਆਸਾਨੀ ਨਾਲ ਪੈਸਾ ਕਮਾਉਣ ਲਈ ਚੋਰੀ ਦਾ ਧੰਦਾ ਅਪਣਾਉਣ ਵਾਲਾ ਰਜ਼ਤ, ਪੁਲਿਸ ਨੇ ਕੀਤਾ ਕਾਬੂ
Ad Position 24