21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜੀਵਨ ਰੱਖਿਅਕ ਦਵਾਈਆਂ ਦੇ ਅੰਤਰਰਾਜੀ ਗਰੋਹ ਦਾ ਕੀਤਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜੀਵਨ ਰੱਖਿਅਕ ਦਵਾਈਆਂ ਦੇ ਇਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿਚ ਇਸ ਗਰੋਹ ਦਾ ਸਰਗਨਾ ਅਤੇ ਹੋਰ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਪ੍ਰਤੀ ਅਪਰਾਧ ਸ਼ਾਖਾ ਨੇ ਇਕ ਵਿਸ਼ੇਸ਼ ਟੀਮ ਬਣਾਈ ਸੀ ਜਿਸ ਦੀ ਅਗਵਾਈ ਏ.ਸੀ.ਪੀ. ਸ੍ਰੀਵਾਸਤਕ ਨੇ ਕੀਤੀ | ਇਸ ਟੀਮ ਨੂੰ ਦਿੱਲੀ ਵਿਚ ਨਕਲੀ ਅਤੇ ਸਰਕਾਰੀ ਸਪਲਾਈ ਦੀਆਂ ਦਵਾਈਆਂ ਬਾਰੇ ਨਿਗਰਾਨੀ ਅਤੇ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ | ਪੁਲਿਸ ਨੂੰ ਇਕ ਭਰੋਸੇਯੋਗ ਗੁਪਤ ਜਾਣਕਾਰੀ ਮਿਲੀ ਸੀ ਕਿ ਇਕ ਗਰੋਹ ਸਰਕਾਰੀ ਹਸਪਤਾਲਾਂ ਦੇ ਲਈ ਨਿਰਧਾਰਿਤ ਦਵਾਈਆਂ ਨੂੰ ਅਵੈਧ ਰੂਪ ਵਿਚ ਇਕੱਠਾ ਕਰ ਰਿਹਾ ਹੈ ਅਤੇ ਇਨ੍ਹਾਂ (ਨਾਜਾਇਜ਼) ਦਵਾਈਆਂ ਦੇ ਮੂਲ ਲੇਵਲ ਹਟਾ ਕੇ ਉਸ 'ਤੇ ਨਵੇਂ ਲੇਵਲ ਲਗਾ ਕੇ ਦਵਾਈਆਂ ਨੂੰ ਦਿੱਲੀ, ਐਨ.ਸੀ.ਆਰ. ਅਤੇ ਪੂਰਵੀ ਰਾਜਾਂ ਵਿਚ ਵੇਚਿਆ ਜਾ ਰਿਹਾ ਹੈ | ਪੁਲਿਸ ਨੇ ਡਰੱਗ ਕੰਟਰੋਲ ਵਿਭਾਗ ਦੇ ਨਾਲ ਮਿਲ ਕੇ ਸਾਂਝਾ ਛਾਪਾ ਮੁਖਰਜੀ ਨਗਰ ਸਥਿਤ ਇੰਦਰ ਵਿਕਾਸ ਕਾਲੋਨੀ ਦੇ ਇਕ ਮਕਾਨ 'ਤੇ ਮਾਰਿਆ ਅਤੇ ਉੱਥੇ ਮੌਕੇ 'ਤੇ ਹੀ ਮਨੋਜ ਕੁਮਾਰ ਜੈਨ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਇਸ ਨੂੰ ਗਿ੍ਫ਼ਤਾਰ ਕਰ ਕੇ ਤਲਾਸ਼ੀ ਕਰ ਕੇ ਭਾਰੀ ਮਾਤਰਾ ਵਿਚ ਬਰਾਂਡਡ ਦਵਾਈਆਂ, ਸਰਕਾਰੀ ਸਪਲਾਈ ਵਾਲੀਆਂ ਦਵਾਈਆਂ, ਨਕਲੀ ਦਵਾਈਆਂ, ਪੈਕਿੰਗ ਸਮੱਗਰੀ, ਲੇਬਲ ਅਤੇ ਦਵਾਈਆਂ ਦੀ ਰੀਪੈਕਿੰਗ ਵਿਚ ਵਰਤੀਆਂ ਜਾ ਰਹੀਆਂ ਮਸ਼ੀਨਾਂ ਫੜੀਆਂ | ਗਰੋਹ ਦਾ ਮੁੱਖੀ ਮਨੋਜ ਕੁਮਾਰ ਜੈਨ (56) ਵਾਸੀ ਮੁਖਰਜੀ ਨਗਰ ਤੋਂ ਇਲਾਵਾ ਹੋਰ ਤਿੰਨ ਮੁਲਜ਼ਮਾਂ ਵਿਚ ਰਾਜੂ ਕੁਮਾਰ (57) ਨਿਵਾਸੀ ਪੰਚਕੂਲਾ, ਹਰਿਆਣਾ, ਵਿਕਰਮ ਸਿੰਘ ਉਰਫ ਸੰਨੀ (32) ਨਿਵਾਸੀ ਉੱਤਰ ਪ੍ਰਦੇਸ਼ ਅਤੇ ਵਤਨ (35) ਨਿਵਾਸੀ ਉੱਤਰ ਪ੍ਰਦੇਸ਼ ਹਨ | ਪੁਲਿਸ ਦੀ ਛਾਪੇਮਾਰੀ ਦੌਰਾਨ ਰੇਬੀਜ਼ ਵੈਕਸੀਨ, ਟੀਕੇ, ਹੈਪੇਟਾਈਟਿਸ ਬੀ ਵੈਕਸੀਨ, ਕਈ ਤਰ੍ਹਾਂ ਦੇ ਕੈਪਸੂਲ ਅਤੇ ਹੋਰ ਕਿੰਨੀਆਂ ਹੀ ਬਰਾਂਡਡ ਦਵਾਈਆਂ ਬਰਾਮਦ ਕੀਤੀਆਂ ਹਨ | ਮਨੋਜ ਕੁਮਾਰ ਜੈਨ ਇਸ ਪੂਰੇ ਨੈੱਟਵਰਕ ਦਾ ਸਰਗਨਾ ਦੱਸਿਆ ਜਾ ਰਿਹਾ ਹੈ | ਇਹ ਆਪਣੇ ਸਾਥੀਆਂ ਵਿਕਰਮ ਤੇ ਵਤਨ ਦੁਆਰਾ ਸਰਕਾਰੀ ਹਸਪਤਾਲਾਂ ਲਈ ਦਵਾਈਆਂ ਤਿਆਰ ਕਰਦਾ ਸੀ | ਇਨ੍ਹਾਂ ਸਾਰੀਆਂ ਦਵਾਈਆਂ ਨੂੰ ਮੁਖਰਜੀ ਨਗਰ ਗੁਪਤ ਯੂਨਿਟ ਵਿਚ ਲਿਆਇਆ ਜਾਂਦਾ ਸੀ ਅਤੇ ਫਿਰ ਲੇਬਲ ਬਦਲ ਕੇ ਬਾਜ਼ਾਰ ਵਿਚ ਵੇਚਿਆ ਜਾਂਦਾ ਸੀ | ਰਾਜੂ ਕੁਮਾਰ ਨੇ ਕੋਵਿਡ ਵਿਚ ਦਵਾਈਆਂ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਡੇਰਾਬਸੀ (ਪੰਜਾਬ) ਵਿਚ ਇਕ ਦਵਾਈਆਂ ਦਾ ਯੂਨਿਟ ਸਥਾਪਿਤ ਕੀਤਾ ਸੀ | ਵਿਕਰਮ ਸਿੰਘ ਪ੍ਰਯਾਗਰਾਜ ਵਿਚ ਆਪਣਾ ਸੈਂਟਰ ਚਲਾਉਂਦਾ ਸੀ | ਇਸ ਅੰਤਰਰਾਜੀ ਨੈੱਟਵਰਕ ਦੀ ਸਪਲਾਈ ਦੀ ਚੇਨ ਪੂਰਬੀ ਭਾਰਤ ਤੱਕ ਫੈਲੀ ਹੋਈ ਸੀ | ਇਹ ਨੈੱਟਵਰਕ ਦਿੱਲੀ, ਕੋਲਕਾਤਾ, ਗੁਹਾਟੀ ਅਤੇ ਹੋਰ ਅਨੇਕਾਂ ਸ਼ਹਿਰਾਂ ਤੱਕ ਫੈਲਿਆ ਹੋਇਆ ਸੀ |
Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਸ਼ੁਰੂ ਹੋਵੇਗਾ ਐਨ.ਐਸ.ਡੀ. ਦਾ ਸਮਰ ਥਿਏਟਰ ਫੈਸਟੀਵਲ ਅਗਲੀ ਖ਼ਬਰ ਦਸਵੀਂ ਕਲਾਸ ਦੀ ਦੂਸਰੀ ਪ੍ਰੀਖਿਆ ਲਈ ਦਾਖ਼ਲਾ ਕਾਰਡ ਹੋਏ ਜਾਰੀ
Ad Position 24