21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਿੱਖੀ ਭਾਵਨਾਵਾਂ ਨੂੰ ਕੀਤਾ ਨਜ਼ਰਅੰਦਾਜ਼, ਇਸ ਲਈ ਲੋਕਾਂ ਨੇ ਮੁੱਖ ਮੰਤਰੀ ਮਾਨ ਦੀ ਸ਼ੁਕਰਾਨਾ ਯਾਤਰਾ ਨੂੰ ਨਕਾਰਿਆ- ਸਰਨਾ

Ad Position 21
No active advertisement
ਅਜੀਤ ਡੈਸਕ 08-05-2026
ਨਵੀਂ ਦਿੱਲੀ,7 ਮਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਨੂੰ , ਪੰਜਾਬ ਦੇ ਲੋਕਾਂ ਨੇ ਇਸ ਕਰਕੇ ਨਕਾਰ ਦਿੱਤਾ ਹੈ,ਕਿਉਂਕਿ ਸਾਰਿਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਵਾਲੇ ਭਗਵੰਤ ਮਾਨ ਇਸ ਨਵੇਂ ਕਾਨੂੰਨ ਦੇ ਨਾਂਅ 'ਤੇ ਸਿਰਫ਼ ਆਪਣੀ ਸਿਆਸੀ ਰੋਟੀਆਂ ਸੇਕਣ 'ਚ ਰੁੱਝੇ ਹੋਏ ਹਨ ¢ ਉਨ੍ਹਾਂ ਕਿਹਾ ਕਿ ਮਾਨ ਨੂੰ ਸਮਝਣ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਇਸ ਨਵੇਂ ਕਾਨੂੰਨ ਨੂੰ ਕਦੀ ਪ੍ਰਵਾਨ ਨਹੀਂ ਕਰੇਗੀ ¢ ਕਿਉਂਕਿ ਇਹ ਕੌਮ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਬਣਾਇਆ ਗਿਆ ਹੈ ¢ ਇਹ ਕਿਸੇ ਵੀ ਸਰਕਾਰ ਨੂੰ ਹੱਕ ਨਹੀਂ ਕਿ ਉਹ ਗੁਰੂ ਸਾਹਿਬ ਤੇ ਸਿੱਖ ਦੇ ਵਿਚਕਾਰ ਆਏ ¢ ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਨੂੰ ਸਿੱਖੀ ਭਾਵਨਾਵਾਂ ਦਾ ਥੋੜ੍ਹਾ ਜਿਹਾ ਵੀ ਅਹਿਸਾਸ ਹੁੰਦਾ ਤਾਂ ਉਸ ਨੇ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਰਾਏ ਜ਼ਰੂਰ ਲੈਣੀ ਸੀ ¢ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਯਾਤਰਾ ਦੀ ਆਰੰਭਤਾ ਕਰਨ ਵੇਲੇ ਸਿੱਖ ਰਹਿਤ ਮਰਿਆਦਾ ਦੇ ਉਲਟ ਜਾ ਕੇ ਬਲਦੇਵ ਸਿੰਘ ਵਡਾਲਾ ਵੱਲੋਂ ਭਗਵੰਤ ਮਾਨ ਜੋ ਕਿ ਇੱਕ ਪਤਿਤ ਸਿੱਖ ਹੈ, ਉਸ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਗਈ ਹੈ ਜੋ ਬੇਹੱਦ ਸ਼ਰਮਨਾਕ ਗੱਲ ਹੈ ¢ ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਇਹ ਸਪਸ਼ਟ ਕਰਦੀ ਹੈ ਕਿ ਕਿਸੇ ਵੀ ਪਤਿਤ ਦੀ ਅਰਦਾਸ ਤਖ਼ਤ ਸਾਹਿਬ ਤੇ ਨਹੀਂ ਹੋ ਸਕਦੀ ¢ ਉਨ੍ਹਾਂ ਕਿਹਾ ਕਿ ਭਾਈ ਵਡਾਲਾ ਨੂੰ ਇਸ ਗ਼ਲਤੀ ਲਈ ਸੰਗਤਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ¢
Ad Position 22
No active advertisement
ਪਿਛਲੀ ਖ਼ਬਰ ਪਾਕ ਏਜੰਸੀਆਂ ਵਲੋਂ ਧਾਰਮਿਕ ਮੁੱਦਿਆਂ ਦੀ ਵਰਤੋਂ ਰਾਹੀਂ ਪੰਜਾਬ 'ਚ ਪ੍ਰਭਾਵ ਬਣਾਉਣ ਦੀ ਸਾਜ਼ਿਸ਼- ਸਿੱਖ ਬ੍ਰਦਰਹੁੱਡ ਇੰਟ... ਅਗਲੀ ਖ਼ਬਰ ਰਿਸ਼ੀ ਨਗਰ 'ਚ ਲਟਕਦੀਆਂ ਤਾਰਾਂ ਕਾਰਨ ਲੋਕ ਪ੍ਰੇਸ਼ਾਨ
Ad Position 24