25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਲੋਕ ਪਬਲਿਕ ਟਰਾਂਸਪੋਰਟ ਦੀ ਕਰ ਰਹੇ ਨੇ ਵਰਤੋਂ

Ad Position 21
No active advertisement
ਅਜੀਤ ਡੈਸਕ 16-05-2026
ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰ ਸਰਕਾਰ ਦੇ ਦੁਆਰਾ ਪੈਟਰੋਲ ਤੇ ਡੀਜ਼ਲ ਦੀ ਬੱਚਤ ਕਰਨ ਪ੍ਰਤੀ ਕੀਤੀ ਅਪੀਲ ਦਾ ਲੋਕਾਂ 'ਤੇ ਵੀ ਅਸਰ ਹੋ ਰਿਹਾ ਹੈ | ਕੁਝ ਲੋਕਾਂ ਨੇ ਆਪਣੀਆਂ ਨਿੱਜੀ ਗੱਡੀਆਂ ਨੂੰ ਛੱਡ ਕੇ ਪਬਲਿਕ ਟਰਾਂਸਪੋਰਟ ਰਾਹੀਂ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਹੈ | ਖਾਸ ਕਰਕੇ ਮੈਟਰੋ ਰੇਲ ਦੇ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਪਹਿਲਾਂ ਦੇ ਨਾਲੋਂ ਜ਼ਿਆਦਾ ਗਿਣਤੀ ਹੋ ਗਈ ਹੈ | ਡੀ. ਟੀ. ਸੀ. ਦੀਆਂ ਜੋ ਏ. ਸੀ. ਬੱਸਾਂ ਚਲ ਰਹੀਆਂ ਹਨ ਉਸ ਵਿਚ ਵੀ ਲੋਕਾਂ ਨੇ ਸਫ਼ਰ ਕਰਨਾ ਛੱਡ ਦਿੱਤਾ ਹੈ | ਇਸ ਤਰ੍ਹਾਂ ਹੋਣ 'ਤੇ ਹੁਣ ਦਿੱਲੀ ਦੀਆਂ ਸੜਕਾਂ 'ਤੇ ਆਵਾਜਾਈ ਦੇ ਵਿਚ ਵੀ ਕੁਝ ਫ਼ਰਕ ਪਿਆ ਹੈ ਕਿਉਂਕਿ ਟਰੈਫਿਕ ਜਾਮ ਦੀ ਸਥਿਤੀ ਪੈਦਾ ਨਾ ਹੋਣ 'ਤੇ ਲੋਕਾਂ ਦਾ ਸਮਾਂ ਵੀ ਬੱਚ ਰਿਹਾ ਹੈ ਅਤੇ ਨਾਲ ਹੀ ਪੈਸੇ ਦੀ ਵੀ ਬੱਚਤ ਹੋ ਰਹੀ ਹੈ | ਦਿੱਲੀ ਦੇ ਵਿਚ ਵਿਸ਼ੇਸ਼ ਕਰਕੇ ਕਾਰਾਂ ਦੀ ਏਨੀ ਗਿਣਤੀ ਹੈ ਕਿ ਇਨ੍ਹਾਂ ਨੂੰ ਸਰਕਾਰੀ ਦਫ਼ਤਰਾਂ, ਨਿੱਜੀ ਕੰਪਨੀਆਂ ਤੇ ਹੋਰ ਪਬਲਿਕ ਥਾਵਾਂ 'ਤੇ ਖੜ੍ਹਾਉਣ ਦੇ ਲਈ ਥਾਂ ਨਹੀਂ ਹੈ, ਜਿਸ ਕਰਕੇ ਗੱਡੀਆਂ ਸੜਕਾਂ 'ਤੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ | ਓਧਰ ਦੂਸਰੇ ਪਾਸੇ ਟਰੈਫਿਕ ਪੁਲਿਸ ਅਜਿਹੀਆਂ ਗੱਡੀਆਂ ਦੇ ਚਾਲਾਨ ਵੀ ਕਰ ਰਹੀ ਹੈ |


Ad Position 22
No active advertisement
ਪਿਛਲੀ ਖ਼ਬਰ 3400 ਤੋਂ ਜ਼ਿਆਦਾ ਵੱਖ-ਵੱਖ ਨਾਮੀ ਬਰਾਂਡਾਂ ਦੀਆਂ ਨਕਲੀ ਜੀਨਾਂ ਫੜੀਆਂ ਗਈਆਂ ਅਗਲੀ ਖ਼ਬਰ ਹਰਿਆਣਾ ਸਰਕਾਰ ਅਤੇ ਸਫ਼ਾਈ ਕਰਮਚਾਰੀਆਂ ਵਿਚਾਲੇ ਬਣੀ ਸਹਿਮਤੀ, ਟੋਹਾਣਾ ਵਿਚ ਸਫ਼ਾਈ ਅਮਲਾ ਵਾਪਸ ਪਰਤਿਆ
Ad Position 24