25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰੋਜਨੀ ਨਗਰ ਦੀ ਮਾਰਕੀਟ ਦੋ ਦਿਨਾਂ ਤੋਂ ਬੰਦ <br/>

Ad Position 21
No active advertisement
ਅਜੀਤ ਡੈਸਕ 16-05-2026
ਨਵੀਂ ਦਿੱਲੀ 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਸਥਿਤ ਸਰੋਜਨੀ ਮਾਰਕੀਟ ਜੋ ਕਿ ਖ਼ਾਸ ਕਰਕੇ ਕੱਪੜੇ ਦੀ ਸਭ ਤੋਂ ਵੱਡੀ ਮਾਰਕੀਟ ਗਿਣੀ ਜਾਂਦੀ ਹੈ | ਦੁਕਾਨਦਾਰਾਂ ਅਤੇ ਵੈਂਡਰਜ਼ ਦੇ ਵਿਚ ਪੈਦਾ ਹੋਏ ਵਿਵਾਦ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਜਿਸ ਕਰਕੇ ਇਹ ਮਾਰਕੀਟ 14 ਮਈ ਅਤੇ ਅੱਜ (15 ਮਈ) ਨੂੰ ਬੰਦ ਰੱਖੀ ਗਈ ਹੈ | ਐਨ. ਡੀ. ਐਮ. ਸੀ. ਵਲੋਂ ਕੁੱਝ ਵੈਂਡਰਜ਼ ਨੂੰ ਇਥੇ ਥਾਂ ਦਿੱਤੀ ਜਾਣ ਦੇ ਫ਼ੈਸਲੇ ਵਿਰੁੱਧ ਸਰੋਜਨੀ ਨਗਰ ਦੇ ਦੁਕਾਨਦਾਰ ਨਾਰਾਜ਼ ਹਨ | ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਮਾਰਕੀਟ ਪਹਿਲਾਂ ਵੀ ਘੱਟ ਥਾਂ 'ਤੇ ਚੱਲ ਰਹੀ ਹੈ | ਪਰ ਜੇਕਰ ਹੋਰ ਵੈਂਡਰਜ਼ ਆਉਣਗੇ ਤੇ ਹੋਰ ਭੀੜ ਹੋ ਜਾਵੇਗੀ ਅਤੇ ਨਾਲ ਹੀ ਸੁਰੱਖਿਆ ਵਿਵਸਥਾ 'ਤੇ ਅਸਰ ਹੋਵੇਗਾ | ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਗਾਹਕਾਂ ਦੀ ਆਵਾਜਾਈ ਤੇ ਪਾਰਕਿੰਗ ਪ੍ਰਤੀ ਵੀ ਮੁਸ਼ਕਿਲ ਪੇਸ਼ ਆਵੇਗੀ | ਇਸ ਤਰ੍ਹਾਂ ਨਾਲ ਹੀ ਇਹ ਮਾਰਕੀਟ ਏਨੀ ਭਰ ਜਾਵੇਗੀ ਕਿ ਗਾਹਕਾਂ ਨੂੰ ਸਾਮਾਨ ਵਿਖਾਉਣ ਤੇ ਖਰੀਦਣ ਵਿਚ ਵੀ ਬਹੁਤ ਪ੍ਰੇਸ਼ਾਨੀ ਆਵੇਗੀ | ਇਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਪ੍ਰਤੀ ਉਹ ਕਈ ਵਾਰ ਗੱਲਬਾਤ ਕਰ ਚੁੱਕੇ ਹਨ ਪ੍ਰੰਤੂ ਕੁੱਝ ਵੀ ਨਾ ਹੋਣ 'ਤੇ ਅਖ਼ੀਰ ਉਹ ਮਜਬੂਰ ਹੋ ਗਏ ਹਨ ਕਿ ਮਾਰਕੀਟ ਬੰਦ ਰੱਖੀ ਜਾਵੇ | ਵਰਨਣਯੋਗ ਹੈ ਕਿ ਇਸ ਮਾਰਕੀਟ ਵਿਚੋਂ ਵਿਸ਼ੇਸ਼ ਕਰਕੇ ਰੇਡੀਮੇਡ ਕੱਪੜੇ ਦੀ ਖਰੀਦਦਾਰੀ ਲਈ ਦਿੱਲੀ ਤੋਂ ਇਲਾਵਾ ਹੋਰਾਂ ਰਾਜਾਂ ਤੋਂ ਵੀ ਲੋਕ ਆਉਂਦੇ ਹਨ | ਦੁਕਾਨਾਂ ਬੰਦ ਹੋਣ 'ਤੇ ਗਾਹਕ ਵੀ ਪ੍ਰੇਸ਼ਾਨ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਹੁਣ ਟਰਾਂਸਪੋਰਟ ਵਿਭਾਗ ਨੇ ਈ-ਰਿਕਸ਼ਾ ਚਾਲਕਾਂ 'ਤੇ ਲਗਾਈਆਂ ਸ਼ਰਤਾਂ <br/> ਅਗਲੀ ਖ਼ਬਰ ਲਾਲ ਕਿਲ੍ਹੇ ਦੇ ਪ੍ਰਵੇਸ਼ ਗੇਟ 'ਤੇ ਲੱਗਾ ਟਰਨਸਟਾਇਲ ਗੇਟ <br/>
Ad Position 24