24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੋਨੇ-ਚਾਂਦੀ ਦੇ ਵਪਾਰੀਆਂ ਨੂੰ ਦੁਕਾਨਾਂ ਦਾ ਕਿਰਾਇਆ ਕੱਢਣਾ ਵੀ ਹੋ ਰਿਹੈ ਔਖਾ <br/>

Ad Position 21
No active advertisement
ਅਜੀਤ ਡੈਸਕ 16-05-2026
ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿਚ ਇਨ੍ਹਾਂ ਦਿਨਾਂ ਵਿਚ ਸੰਨਾਟਾ ਛਾਇਆ ਹੋਇਆ ਹੈ | ਦੁਕਾਨਦਾਰ ਖਾਲੀ ਬੈਠੇ ਹਨ ਕਿਉਂਕਿ ਕੋਈ ਗਾਹਕ ਹੀ ਨਹੀਂ ਆ ਰਿਹਾ | ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਦਾ ਕਿਰਾਇਆ ਹੀ ਪੂਰਾ ਨਹੀਂ ਹੋ ਰਿਹਾ ਅਤੇ ਨਾਲ ਹੀ ਨੌਕਰਾਂ ਦੀ ਤਨਖਾਹ ਦਾ ਮਸਲਾ ਆ ਖੜ੍ਹਾ ਹੋਇਆ ਹੈ | ਦਿੱਲੀ ਦੇ ਕਰੋਲ ਬਾਗ ਵਿਚ ਸੋਨੇ ਚਾਂਦੀ ਦੇ ਵੱਡੇ-ਵੱਡੇ ਸ਼ੋਅਰੂਮ ਹਨ ਅਤੇ ਇਨ੍ਹਾਂ ਦੇ ਵਿਚ ਕਾਫੀ ਕਰਮਚਾਰੀ ਕੰਮ ਕਰ ਰਹੇ ਹਨ | ਇਨ੍ਹਾਂ ਸ਼ੋਅਰੂਮ ਵਾਲੇ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਜਲਦੀ ਹੀ ਉਨ੍ਹਾਂ ਦਾ ਧੰਦਾ ਚੋਪਟ ਹੋ ਜਾਵੇਗਾ | ਇਸ ਧੰਦੇ ਦੇ ਫਿੱਕਾ ਪੈ ਜਾਣ 'ਤੇ ਹੁਣ ਜਲਦੀ ਹੀ ਬੇਰੁਜ਼ਗਾਰੀ ਦਾ ਮੁੱਦਾ ਵੀ ਸਾਹਮਣੇ ਆਉਣ ਵਾਲਾ ਹੈ | ਕੁਝ ਦੁਕਾਨਾਂ 'ਤੇ ਜੋ ਪਹਿਲੇ ਆਡਰ ਆਏ ਸਨ ਉਹ ਵੀ ਕੈਂਸਲ ਹੋ ਰਹੇ ਹਨ | ਇਸੇ ਮਾਮਲੇ ਦੇ ਪ੍ਰਤੀ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਸੋਨੇ ਚਾਂਦੀ ਦੇ ਗਹਿਣੇ ਨਹੀਂ ਖਰੀਦ ਸਕਦੇ ਅਤੇ ਨਾਲ ਹੀ ਪ੍ਰਧਾਨ ਮੰਤਰੀ ਵਲੋਂ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਗਈ ਹੈ, ਇਸ ਕਰਕੇ ਉਹ ਹੁਣ ਨਕਲੀ ਗਹਿਣੇ ਖਰੀਦ ਕੇ ਹੀ ਆਪਣਾ ਕੰਮ ਚਲਾਉਣਗੇ | ਉਧਰ ਦੂਸਰੇ ਪਾਸੇ ਜਿਨ੍ਹਾਂ ਲੋਕਾਂ ਨੇ ਵਿਆਹ ਰੱਖੇ ਹੋਏ ਹਨ, ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ 50 ਹਜ਼ਾਰ ਦਾ ਇਨਾਮੀ ਦੋਸ਼ੀ ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਹੁਣ ਟਰਾਂਸਪੋਰਟ ਵਿਭਾਗ ਨੇ ਈ-ਰਿਕਸ਼ਾ ਚਾਲਕਾਂ 'ਤੇ ਲਗਾਈਆਂ ਸ਼ਰਤਾਂ <br/>
Ad Position 24