24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੇਅਰ ਨੇ ਪੰਸਾਰਾ ਵਿਖੇ 36.04 ਲੱਖ ਰੁ. ਦੀ ਲਾਗਤ ਨਾਲ ਬਣਨ ਵਾਲੀ ਆਧੁਨਿਕ ਧਰਮਸ਼ਾਲਾ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਪਿੰਡ ਪੰਸਾਰਾ ਵਿਖੇ ਨਵੀਂ ਬਣਨ ਵਾਲੀ ਧਰਮਸ਼ਾਲਾ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਦੇ ਹੋਏ ਮੇਅਰ ਸੁਮਨ ਬਾਹਮਣੀ ਤੇ ਹੋਰ | ਤਸਵੀਰ : ਨਿਮਰ <br/> 16-05-2026
ਯਮੁਨਾਨਗਰ, 15 ਮਈ (ਗੁਰਦਿਆਲ ਸਿੰਘ ਨਿਮਰ)-ਵਾਰਡ ਨੰ. 12 ਦੇ ਪਿੰਡ ਪੰਸਾਰਾ ਵਿਖੇ 36.04 ਲੱਖ ਰੁ. ਦੀ ਲਾਗਤ ਨਾਲ ਬਣਨ ਵਾਲੀ ਸ਼ਾਨਦਾਰ ਧਰਮਸ਼ਾਲਾ ਦੇ ਨਿਰਮਾਣ ਕਾਰਜ ਦਾ ਮੇਅਰ ਸੁਮਨ ਬਾਹਮਣੀ, ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸਾਦ ਅਤੇ ਪੰਸਾਰਾ ਨਿਵਾਸੀ ਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਯੋਗੇਸ਼ ਕੁਮਾਰ ਨੇ ਅੱਜ ਨੀਂਹ ਪੱਥਰ ਰੱਖਿਆ | ਉਨ੍ਹਾਂ ਨੇ ਸਾਬਕਾ ਮੇਅਰ ਮਦਨ ਚੌਹਾਨ, ਕੌਂਸਲਰ ਤਿਲਕ ਰਾਜ, ਸਾਬਕਾ ਕੌਂਸਲਰ ਸੰਜੀਵ ਕੁਮਾਰ ਅਤੇ ਹੋਰਾਂ ਨਾਲ ਸਾਂਝੇ ਤੌਰ 'ਤੇ ਨਾਰੀਅਲ ਤੋੜ ਕੇ ਨਿਰਮਾਣ ਕਾਰਜ ਦਾ ਰਸਮੀ ਉਦਘਾਟਨ ਕੀਤਾ | ਇਸ ਸਮਾਗਮ ਵਿਚ ਪਿੰਡ ਵਾਸੀਆਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਿੰਡ ਵਿਚ ਧਰਮਸ਼ਾਲਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋੜ ਨੂੰ ਪੂਰਾ ਕਰਨ ਲਈ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਹਰ ਵਾਰਡ ਵਿਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾ ਰਿਹਾ ਹੈ | ਪਿੰਡਾਂ ਅਤੇ ਸ਼ਹਿਰੀ ਖੇਤਰਾਂ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁ. ਦੇ ਪ੍ਰਾਜੈਕਟ ਲਾਗੂ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਵਾਰਡ 12 'ਚ 10 ਕਰੋੜ ਰੁ. ਤੋਂ ਵੱਧ ਦੇ ਵਿਕਾਸ ਕਾਰਜ ਪੂਰੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪੰਸਾਰਾ ਵਿਖੇ ਬਣਾਈ ਜਾ ਰਹੀ ਧਰਮਸ਼ਾਲਾ ਨਾਲ ਪਿੰਡ ਵਾਸੀਆਂ ਨੂੰ ਵਿਆਹਾਂ, ਸਮਾਜਿਕ ਇਕੱਠਾਂ ਅਤੇ ਹੋਰ ਸਮਾਗਮਾਂ ਲਈ ਢੁਕਵਾਂ ਸਥਾਨ ਮਿਲੇਗਾ | ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਨੇ ਪੰਸਾਰਾ ਪਿੰਡ ਵਿਚ 1.22 ਕਰੋੜ ਰੁ. ਦਾ ਕੰਮ ਪੂਰਾ ਕਰ ਲਿਆ ਹੈ ਅਤੇ 1.25 ਕਰੋੜ ਰੁ. ਦਾ ਕੰਮ ਪ੍ਰਗਤੀ ਅਧੀਨ ਹੈ, ਜਦਕਿ 3.7 ਲੱਖ ਰੁ. ਦਾ ਕੰਮ ਹੁਣੇ ਸ਼ੁਰੂ ਹੋਇਆ ਹੈ | ਇਸ ਤੋਂ ਇਲਾਵਾ ਇਸ ਸਮੇਂ ਕਈ ਵਿਕਾਸ ਪ੍ਰਾਜੈਕਟਾਂ ਲਈ ਅਨੁਮਾਨ ਤਿਆਰ ਕੀਤੇ ਜਾ ਰਹੇ ਹਨ | ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੇ ਕਿਹਾ ਕਿ ਉਹ ਪੰਸਾਰਾ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਭਾਗ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡਾਂ ਦੀ ਵਰਤੋਂ ਕਰਕੇ ਪਿੰਡ ਦੇ ਅਪਗ੍ਰੇਡ ਕੀਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਡਿਜੀਟਲ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ | ਇਸ ਮੌਕੇ ਸਹਾਇਕ ਇੰਜਨੀਅਰ ਮਿ੍ਣਾਲ ਜੈਸਵਾਲ, ਜੂਨੀਅਰ ਇੰਜ. ਹਰਿੰਦਰ ਕੁਮਾਰ, ਸਾਬਕਾ ਕੌਂਸਲਰ ਸੰਜੀਵ ਕੁਮਾਰ, ਵਿਸ਼ਾਲ ਪੰਸਾਰਾ, ਮਾ. ਧਰਮਵੀਰ, ਸਾਬਕਾ ਸਰਪੰਚ ਬਰਖਾ ਰਾਮ, ਗੁਲਸ਼ਨ, ਸ਼ੀਸ਼ਪਾਲ, ਸ਼ਾਂਤੀ, ਰਸ਼ੀਦ, ਬਲਿੰਦਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਿਲੋਕੇਵਾਲਾ ਵਿਖੇ ਲਗਾਇਆ ਹੋਮਿਓਪੈਥਿਕ ਮੈਡੀਕਲ ਕੈਂਪ ਅਗਲੀ ਖ਼ਬਰ ਵਿਧਾਇਕ ਜਗਮੋਹਨ ਆਨੰਦ ਨੇ ਜਨਤਕ ਸੁਣਵਾਈ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24