11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੁਲਿਸ ਨੇ ਗਸ਼ਤ ਦੌਰਾਨ ਦੋ ਝਪਟਮਾਰ ਫੜੇ

Ad Position 21
No active advertisement
ਅਜੀਤ ਡੈਸਕ 17-05-2026
ਨਵੀਂ ਦਿੱਲੀ, 16 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਮਧੂ ਵਿਹਾਰ ਪੁਲਿਸ ਥਾਣੇ ਦੀ ਪੁਲਿਸ ਨੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਤੇ ਇਕ ਮੋਬਾਈਲ, ਇਕ ਹੌਂਡਾ ਸਕੂਟਰੀ ਬਰਾਮਦ ਕੀਤੀ ਹੈ | ਇਨ੍ਹਾਂ ਲੁਟੇਰਿਆਂ ਦੇ ਨਾਂਅ ਲਕਸ਼ੇ (21) ਹੈ ਜੋ ਕਸਤੂਰਬਾ ਨਗਰ ਦਿੱਲੀ ਦਾ ਰਹਿਣ ਵਾਲਾ ਹੈ | ਇਹ ਪਹਿਲਾਂ ਮਜ਼ਦੂਰੀ ਕਰਦਾ ਸੀ ਅਤੇ ਬਾਅਦ ਵਿਚ ਨਸ਼ੇ ਦਾ ਆਦੀ ਹੋ ਗਿਆ | ਦੂਸਰੇ ਲੁਟੇਰੇ ਦਾ ਨਾਂਅ ਪਿਊਸ਼ (22) ਹੈ ਜੋ ਕਿ ਜਵਾਲਾ ਨਗਰ ਸ਼ਾਹਦਰਾ ਦਾ ਰਹਿਣ ਵਾਲਾ ਹੈ | ਇਹ ਵੀ ਮਜ਼ਦੂਰੀ ਕਰਦਾ-ਕਰਦਾ ਨਸ਼ਿਆਂ ਵਿਚ ਪੈ ਗਿਆ | ਲਕਸ਼ੇ 'ਤੇ ਪਹਿਲਾਂ ਹੀ 7 ਅਪਰਾਧਿਕ ਮਾਮਲੇ ਚੱਲ ਰਹੇ ਹਨ | ਮਧੂ ਵਿਹਾਰ ਦੇ ਇਲਾਕੇ ਵਿਚ ਝਪਟਮਾਰੀ ਅਤੇ ਲੁੱਟ-ਖਸੁੱਟ ਦੀਆਂ ਹੋ ਰਹੀਆਂ ਵਾਰਦਾਤਾਂ ਪ੍ਰਤੀ ਪੁਲਿਸ ਇਸ ਇਲਾਕੇ ਵਿਚ ਲਗਾਤਾਰ ਗਸ਼ਤ ਕਰ ਰਹੀ ਸੀ ਅਤੇ ਉਹ ਸ਼ੱਕੀ ਵਿਅਕਤੀਆਂ 'ਤੇ ਵੀ ਨਜ਼ਰ ਰੱਖ ਰਹੀ ਸੀ | ਜਦੋਂ ਪੁਲਿਸ ਅਸ਼ੀਰਵਾਦ ਅਪਾਰਟਮੈਂਟ ਕੋਲ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੇ ਇਕ ਬਿਨਾਂ ਨੰਬਰ ਦੀ ਐਕਟਿਵਾ ਵੇਖੀ | ਐਕਟਿਵਾ 'ਤੇ ਬੈਠੇ ਦੋ ਵਿਅਕਤੀਆਂ ਨੇ ਅੱਗੇ ਜਾ ਕੇ ਇਕ ਔਰਤ ਤੋਂ ਉਸ ਦਾ ਮੋਬਾਈਲ ਝਪਟ ਲਿਆ | ਪੁਲਿਸ ਨੇ ਇਨ੍ਹਾਂ ਦਾ ਪਿੱਛਾ ਦੂਰ ਤੱਕ ਕੀਤਾ ਅਤੇ ਅਖੀਰ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਕੋਲੋਂ ਝਪਟਿਆ ਹੋਇਆ ਮੋਬਾਈਲ ਬਰਾਮਦ ਕਰ ਲਿਆ | ਪੁਲਿਸ ਵਲੋਂ ਕੀਤੀ ਗਈ ਜਾਂਚ ਵਿਚ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਹੋਰ ਕਿੰਨੀਆਂ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਿਲ ਹਨ | ਪੁਲਿਸ ਨੇ ਉਨ੍ਹਾਂ ਦੀ ਸਕੂਟਰੀ ਵੀ ਜ਼ਬਤ ਕਰ ਲਈ ਹੈ |
Ad Position 22
No active advertisement
ਪਿਛਲੀ ਖ਼ਬਰ ਨੀਟ ਦੀ ਪ੍ਰੀਖਿਆ ਰੱਦ ਹੋਣ 'ਤੇ ਵਿਦਿਆਰਥੀਆਂ 'ਤੇ ਵਧਿਆ ਮਾਨਸਿਕ ਦਬਾਓ ਅਗਲੀ ਖ਼ਬਰ 10ਵੀਂ ਤੇ 12ਵੀਂ ਜਮਾਤ 'ਚੋਂ ਚੰਗੇ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ
Ad Position 24