11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਫ਼ਦਰਜੰਗ ਹਸਪਤਾਲ 'ਚ ਲੱਗੇਗੀ ਬਰੇਕੀਥੇਰੇਪੀ ਮਸ਼ੀਨ

Ad Position 21
No active advertisement
ਅਜੀਤ ਡੈਸਕ 17-05-2026
ਨਵੀਂ ਦਿੱਲੀ, 16 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਰੋਜ਼ਾਨਾ ਕਾਫੀ ਗਿਣਤੀ ਵਿਚ ਮਰੀਜ਼ ਆ ਰਹੇ ਹਨ, ਜਿਸ ਕਰ ਕੇ ਹਸਪਤਾਲ ਵਿਚ ਭੀੜ-ਭੜੱਕਾ ਬਣਿਆ ਰਹਿੰਦਾ ਹੈ ਅਤੇ ਕਾਊਾਟਰ 'ਤੇ ਪਰਚੀ ਲਈ ਵੀ ਭੀੜ ਬਣੀ ਰਹਿੰਦੀ ਹੈ | ਮਰੀਜ਼ਾਂ ਦੀ ਸਹੂਲਤ ਲਈ ਇਸ ਹਸਪਤਾਲ ਵਿਚ ਬਰੇਕੀਥੇਰੇਪੀ ਦੀ ਮਸ਼ੀਨ ਲਗਾਈ ਜਾਵੇਗੀ | ਇਸ ਮਸ਼ੀਨ ਨਾਲ ਸਰਵਾਇਕਲ, ਕੈਂਸਰ, ਸਤਨ ਕੈਂਸਰ, ਚਮੜੀ ਸਮੇਤ ਕੈਂਸਰ ਵਿਚ ਰੈਡੀਏਸ਼ਨ ਥੇਰੇਪੀ ਦਿੱਤੀ ਜਾਂਦੀ ਹੈ | ਇਸ ਮਸ਼ੀਨ ਦੀ ਖਰੀਦਦਾਰੀ ਪ੍ਰਤੀ ਟੈਂਡਰ ਪ੍ਰਕਿਰਿਆ ਤਕਰੀਬਨ ਹੋ ਚੁੱਕੀ ਹੈ | ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਮਹੀਨਿਆਂ ਬਾਅਦ ਇਹ ਮਸ਼ੀਨ ਹਸਪਤਾਲ ਵਿਚ ਆ ਜਾਵੇਗੀ | ਹਸਪਤਾਲ ਵਿਚ ਇਸ ਦੇ ਲਈ ਤਿਆਰੀਆਂ ਹੋ ਰਹੀਆਂ ਹਨ ਅਤੇ ਇਸ ਦੇ ਆਉਣ 'ਤੇ ਮਰੀਜ਼ਾਂ ਨੂੰ ਕਾਫ਼ੀ ਸਹੂਲਤ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਡਾ. ਮਨਮੋਹਨ ਦੀ ਪੁਸਤਕ 'ਤੇ ਹੋਈ ਵਿਚਾਰ ਚਰਚਾ ਅਗਲੀ ਖ਼ਬਰ ਨੀਟ ਦੀ ਪ੍ਰੀਖਿਆ ਰੱਦ ਹੋਣ 'ਤੇ ਵਿਦਿਆਰਥੀਆਂ 'ਤੇ ਵਧਿਆ ਮਾਨਸਿਕ ਦਬਾਓ
Ad Position 24