ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)- ਨੀਟ ਯੂਜੀ ਪ੍ਰੀਖਿਆ 2026 ਦੇ ਪੇਪਰ ਲੀਕ ਅਤੇ ਹੇਰਾ ਫੇਰੀ ਦੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ ¢ ਇਸ ਤੋਂ ਇਲਾਵਾ ਇੱਕ ਚਿੱਠੀ ਪਟੀਸ਼ਨ ਵਿਚ ਚੀਫ਼ ਜਸਟਿਸ ਦੇ ਨਾਂਅ ਭੇਜੀ ਗਈ ਹੈ ¢ ਇਹ ਪਟੀਸ਼ਨ 'ਯੂਨਾਈਟਿਡ ਡਾਕਟਰਜ਼ ਫ਼ਰੰਟ' ਦੁਆਰਾ ਦਾਇਰ ਕੀਤੀ ਗਈ ਹੈ ¢ ਇਸ ਪਟੀਸ਼ਨ ਵਿਚ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੂੰ ਭੰਗ ਕਰਨ ਦੀ ਗੁਹਾਰ ਲਾਈ ਗਈ ਹੈ¢ ਪਟੀਸ਼ਨ ਵਿਚ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਸੰਸਦ ਕਾਨੂੰਨ ਬਣਾ ਕੇ ਇੱਕ ਕਾਨੂੰਨੀ ਸੰਸਥਾ ਸਥਾਪਤ ਕਰੇ ਅਤੇ ਉਸ ਕੋਲ ਕਾਨੂੰਨੀ ਤਾਕਤ,ਪਾਰਦਰਸ਼ਤਾ ਦੇ ਨਿਯਮ ਅਤੇ ਸੰਸਦ ਦੇ ਪ੍ਰਤੀ ਸਿੱਧੀ ਜਵਾਬਦੇਹੀ ਹੋਵੇ ¢ ਇਸ ਨਵੀਂ ਪਟੀਸ਼ਨ ਵਿਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਕੰਮਕਾਜ 'ਤੇ ਗੰਭੀਰ ਸਵਾਲ ਚੁੱਕਦੇ ਇਸ ਦੇ ਮੌਜੂਦਾ ਸਰੂਪ ਨੂੰ ਪੂਰੀ ਤਰ੍ਹਾਂ ਭੰਗ ਕਰਨ ਦੀ ਮੰਗ ਕੀਤੀ ਗਈ ਹੈ¢ ਪਟੀਸ਼ਨ ਵਿਚ ਕੇਂਦਰ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਉਹ ਐਨ.ਟੀ.ਏ. ਨੂੰ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਇੱਕ ਰਜਿਸਟਰਡ ਸੁਸਾਇਟੀ ਦੇ ਰੂਪ ਵਿਚ ਖ਼ਤਮ ਕਰੇ ¢ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫੈਡਰੇਸ਼ਨ ਆਫ਼ ਆਲ ਮੈਡੀਕਲ ਐਸੋਸੀਏਸ਼ਨ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ¢