14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੈਨਸ਼ਨਰਾਂ ਨੇ ਕੈਸ਼ਲੈਸ ਡਾਕਟਰੀ ਸਹੂਲਤਾਂ ਤੁਰੰਤ ਲਾਗੂ ਕੀਤੇ ਜਾਣ ਦੀ ਕੀਤੀ ਮੰਗ <br/>

Ad Position 21
No active advertisement
ਮੀਟਿੰਗ 'ਚ ਮੌਜੂਦ ਪੈਨਸ਼ਨਰਜ਼ | ਤਸਵੀਰ : ਪੰਨੀਵਾਲੀਆ <br/> 17-05-2026
ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰਾਜ ਪੈਨਸ਼ਨਰਜ਼ ਸੋਸਾਇਟੀ ਦੀ ਇੱਕ ਰਾਜ ਪੱਧਰੀ ਮੀਟਿੰਗ ਬਰਨਾਲਾ ਰੋਡ 'ਤੇ ਸਥਿਤ ਕਾਨਫਰੰਸ ਹਾਲ ਵਿੱਚ ਹੋਈ | ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਵੀਰੇਂਦਰ ਸ਼ਰਮਾ ਅਤੇ ਸੂਬਾ ਚੇਅਰਮੈਨ ਮੇਹਰ ਸਿੰਘ ਨੈਨ ਨੇ ਸਾਂਝੇ ਤੌਰ 'ਤੇ ਕੀਤੀ | ਮੀਟਿੰਗ ਵਿੱਚ ਜੀਂਦ, ਹਿਸਾਰ, ਫਰੀਦਾਬਾਦ, ਰੋਹਤਕ ਅਤੇ ਪਾਣੀਪਤ ਸਮੇਤ ਵੱਖ-ਵੱਖ ਜ਼ਿਲਿ੍ਹਆਂ ਦੀਆਂ ਕਾਰਜਕਾਰੀ ਕਮੇਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਵਿੱਚ ਵੱਖ-ਵੱਖ ਪੈਨਸ਼ਨਰ ਮੁੱਦਿਆਂ 'ਤੇ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ | ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਵੈਲੀਡੇਸ਼ਨ ਐਕਟ 2025, ਇੱਕ ਕਾਲਾ ਕਾਨੂੰਨ ਹੈ ਇਸ ਨੂੰ ਰੱਦ ਕੀਤਾ ਜਾਵੇ | ਪੁਰਾਣੀ ਐਲਟੀਸੀ ਸਕੀਮ ਲਾਗੂ ਕੀਤੀ ਜਾਵੇ | ਪੈਨਸ਼ਨਰਾਂ ਨੂੰ 65, 70 ਅਤੇ 75 ਸਾਲ ਦੀ ਉਮਰ ਤੋਂ ਬਾਅਦ 5 ਫੀਸਦੀ, 10 ਫੀਸਦੀ ਅਤੇ 15ਫੀਸਦੀ ਪੈਨਸ਼ਨ 'ਚ ਵਾਧਾ ਕੀਤਾ ਜਾਏ | ਮੈਡੀਕਲ ਭੱਤਾ 1,000 ਤੋਂ ਵਧਾ ਕੇ 5,000 ਕੀਤਾ ਜਾਣੇ | ਪਰਿਵਾਰਕ ਪੈਨਸ਼ਨਰਾਂ ਨੂੰ ਵੀ ਐਲਟੀਸੀ ਦਾ ਲਾਭ ਦਿੱਤਾ ਜਾਏ | ਸਾਰੀਆਂ ਬਿਮਾਰੀਆਂ ਲਈ ਨਕਦ ਰਹਿਤ ਡਾਕਟਰੀ ਸਹੂਲਤਾਂ ਤੁਰੰਤ ਲਾਗੂ ਕੀਤੀਆਂ ਜਾਣ | 8ਵੇਂ ਤਨਖਾਹ ਕਮਿਸ਼ਨ ਨੂੰ ਇੱਕ ਪਰਿਵਾਰ ਨੂੰ ਤਿੰਨ ਦੀ ਬਜਾਏ ਮਾਪਿਆਂ ਸਮੇਤ ਪੰਜ ਮੈਂਬਰਾਂ ਵਜੋਂ ਪਰਿਭਾਸ਼ਿਤ ਕੀਤਾ ਜਾਏ | ਸਰਕਾਰੀ ਕਰਮਚਾਰੀਆਂ ਦੀਆਂ ਪੈਨਸ਼ਨਾਂ ਨੂੰ ਆਮਦਨ ਟੈਕਸ ਤੋਂ ਛੋਟ ਦਿੱਤੀ ਜਾਏ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਕਾਂਗਰਸ ਵਲੋਂ ਪੈਟਰੋਲੀਅਮ ਕੀਮਤਾਂ ਵਿੱਚ ਵਾਧੇ ਵਿਰੁੱਧ ਪ੍ਰਦਰਸ਼ਨ ਅਗਲੀ ਖ਼ਬਰ ਮਸੀਤਾਂ - ਰਾਣੀਆਂ ਰੋਡ ਤੋਂ ਚੌਟਾਲਾ ਰੋਡ ਲਿੰਕ ਸੜਕ ਦੋ ਮਹੀਨਿਆਂ ਤੋਂ ਅੱਧਵਾਟੇ, ਨਿਰਮਾਣ ਕਾਰਜ ਠੱਪ
Ad Position 24