02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੀਟਿੰਗ 'ਚ ਮਾਹਿਰ ਡਾਕਟਰਾਂ ਨੇ ਸਿਹਤ ਸੰਬੰਧੀ ਜਾਣਕਾਰੀ ਦਿੱਤੀ

Ad Position 21
No active advertisement
ਅਜੀਤ ਡੈਸਕ 22-05-2026
ਟੋਹਾਣਾ, 21 ਮਈ (ਮਨਜੀਤ ਸਿੰਘ)- ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ, ਹਰਿਆਣਾ ਦੀ ਮਾਸਿਕ ਮੀਟਿੰਗ ਭਾਟੀਆ ਧਰਮਸ਼ਾਲਾ (ਨਹਿਰ ਕਿਨਾਰੇ), ਟੋਹਾਣਾ ਵਿਖੇ ਹੋਈ | ਉਮੀਦ ਹਸਪਤਾਲ (ਜੈਨ ਸਮਾਧੀ ਰੋਡ) ਤੋਂ ਡਾ. ਹਰਸ਼ਲ ਗੋਦਾਰਾ (ਜੋੜ ਰੋਗਾਂ ਦੇ ਮਾਹਰ) ਅਤੇ ਡਾ. ਸ਼ਵੇਤਾ ਗੋਦਾਰਾ (ਗਾਇਨੀਕੋਲੋਜਿਸਟ) ਮੁੱਖ ਮਹਿਮਾਨ ਸਨ | ਦੋਵਾਂ ਡਾਕਟਰਾਂ ਨੇ ਟਰੱਸਟ ਦੇ ਸਵਾਸਥ ਮਿੱਤਰਾਂ ਨੂੰ ਸਿਹਤ ਸੰਬੰਧੀ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਪ੍ਰੋਗਰਾਮ ਦੀ ਸਫਲਤਾਪੂਰਵਕ ਮੇਜ਼ਬਾਨੀ ਟਰੱਸਟ ਦੇ ਸੂਬਾਈ ਬੁਲਾਰੇ ਡਾ. ਰਘੁਬੀਰ ਜਾਂਗੜਾ ਦੁਆਰਾ ਕੀਤੀ ਗਈ | ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਡਾ: ਜਗਮੋਹਣ ਅਰੋੜਾ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ | ਟੋਹਾਣਾ ਬਲਾਕ ਪ੍ਰਧਾਨ ਡਾ: ਗੁਰਦੀਪ ਸਿੰਘ ਢਿੱਲੋਂ ਰੱਤਾਥੇਹ ਅਤੇ ਟੀਮ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ 'ਤੇ ਟਰੱਸਟ ਦੇ ਸੂਬਾਈ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਨੇ ਕਿਹਾ ਕਿ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਦਾ ਮੁੱਖ ਉਦੇਸ਼ ਸਮਾਜ ਸੇਵਾ ਅਤੇ ਲੋਕ ਭਲਾਈ ਕਾਰਜ ਕਰਨਾ ਹੈ, ਜਿਸ ਵਿੱਚ ਸਾਰੇ ਟਰੱਸਟ ਮੈਂਬਰ ਪੂਰਾ ਸਹਿਯੋਗ ਕਰ ਰਹੇ ਹਨ | ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾ: ਅਜਾਇਬ ਸਿੰਘ ਫਤਿਹਪੁਰੀ, ਮੀਤ ਸੂਬਾ ਪ੍ਰਧਾਨ ਡਾ: ਬਲਵਾਨ ਸੈਣੀ, ਟਰੱਸਟ ਦੇ ਸਰਪ੍ਰਸਤ ਡਾ: ਦਿਲਬਾਗ ਸਿੰਘ ਦੀਵਾਨਾ, ਸੂਬਾ ਸਕੱਤਰ ਡਾ: ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਸੂਬਾ ਪ੍ਰੈੱਸ ਬੁਲਾਰੇ ਡਾ: ਰਘੁਬੀਰ ਜਾਂਗੜਾ ਤੇ ਡਾ: ਮਨਜੀਤ ਸਿੰਘ ਟੋਹਾਣਾ, ਜ਼ਿਲ੍ਹਾ ਪ੍ਰਧਾਨ ਡਾ: ਜਗਮੋਹਨ ਅਰੋੜਾ, ਜ਼ਿਲ੍ਹਾ ਮੀਤ ਪ੍ਰਧਾਨ ਡਾ: ਮਹਾਵੀਰ ਧਾਰਸੂਲ, ਜ਼ਿਲ੍ਹਾ ਸਕੱਤਰ ਡਾ: ਸੰਦੀਪ ਖਾਨ, ਜਾਖਲ ਬਲਾਕ ਪ੍ਰਧਾਨ ਡਾ: ਵਿਨੋਦ ਕੁਮਾਰ ਮਿਓਾਦ, ਉਕਲਾਨਾ ਬਲਾਕ ਪ੍ਰਧਾਨ ਡਾ: ਜ਼ੋਰਾ ਸਿੰਘ ਸਮੈਣ, ਬਲਾਕ ਸਕੱਤਰ ਡਾ: ਰਮਨਦੀਪ ਸਿੰਘ ਢੇਰ, ਡਾ: ਸੁਖਵਿੰਦਰ ਤਲਵਾੜੀ, ਡਾ: ਸੁਰਿੰਦਰ ਅੱਕਾਂਵਾਲੀ, ਡਾ: ਰਘੁਬੀਰ ਸਿੰਘ ਧਾਰਸੂਲ, ਡਾ: ਜਗਸੀਰ ਅਮਾਨੀ, ਡਾ: ਜਗਤ ਰਾਮ ਨਡੈਲ, ਡਾ: ਸੰਜੀਵ ਭਾਟੀਆ, ਡਾ: ਰਾਜਪਾਲ ਰਾਜੂ ਬਲਿਆਲਾ, ਡਾ: ਪ੍ਰਵੀਨ ਗਰੋਹਾ ਮੂਸਾਖੇੜਾ, ਡਾ: ਸੁਰਜੀਤ ਫ਼ਤੇਹਪੁਰੀ, ਡਾ: ਸੁਨੀਤ ਸ਼ਕਰਪੁਰਾ ਅਤੇ ਡਾ: ਧਨਜੀਤ ਸ਼ਰਮਾ ਅਮਾਨੀ ਸਮੇਤ ਹੋਰ ਵੀ ਕਈ ਮੈਂਬਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ ਅੰਤਰਰਾਸ਼ਟਰੀ ਯੋਗਾ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਟੋਹਾਣਾ ਰੇਲਵੇ ਸਟੇਸ਼ਨ 'ਤੇ ਅਣਪਛਾਤੇ ਵਿਅਕਤੀ ਦੀ ਮੌਤ
Ad Position 24