ਸਿਰਸਾ, 26 ਮਈ (ਭੁਪਿੰਦਰ ਪੰਨੀਵਾਲੀਆ)- ਜਨਨਾਇਕ ਜਨਤਾ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਪੀੜਤ ਹੈ ਅਤੇ ਉਨ੍ਹਾਂ ਤੋਂ ਖਲਾਸੀ ਚਾਹੁੰਦਾ ਹੈ | ਇਸ ਲਈ ਸਭਨਾਂ ਨੂੰ ਇੱਕਜੁਟ ਹੋਣਾ ਪਵੇਗਾ | ਉਹ ਠੱਜ ਰਾਣੀਆਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ | ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰਾਜ ਦੇ ਕਿਸਾਨਾਂ ਨੂੰ ਬਾਇਓਮੈਟਿ੍ਕ ਰਜਿਸਟਰੇਸ਼ਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਗਰੀਬ ਪਰਿਵਾਰਕ ਆਈਡੀ ਵਿੱਚ ਉਲਝੇ ਹੋਏ ਹਨ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਜਾਗਰੂਕ ਹਨ ਅਤੇ ਹੌਲੀ-ਹੌਲੀ ਸੱਤਾ ਤਬਦੀਲੀ ਦੀ ਤਿਆਰੀ ਕਰ ਰਹੇ ਹਨ | ਇਹ ਯਕੀਨੀ ਹੈ ਕਿ ਬਦਲਾਅ ਹਰਿਆਣਾ ਤੋਂ ਆਵੇਗਾ | ਉਨ੍ਹਾਂ ਭਾਜਪਾ ਦੀਆਂ ਬੇਨਿਯਮੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਨੂੰ ਨੌਕਰੀਆਂ ਲਈ ਤਰਜੀਹ ਦੇਣ ਦੀ ਬਜਾਏ ਹਰਿਆਣਾ ਵਿੱਚ ਨੌਕਰੀਆਂ ਬਾਹਰੀ ਰਾਜਾਂ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ | ਹਰਿਆਣਾ ਦੇ ਨੌਜਵਾਨ ਬੇਰੁਜ਼ਗਾਰ ਹਨ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ | ਦਿਗਵਿਜੇ ਸਿੰਘ ਚੌਟਾਲਾ ਨੇ ਕਿਹਾ ਕਿ ਹਾਲੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਅਦਾਇਗੀਆਂ ਦਾ ਭੁਗਤਾਨ ਨਹੀਂ ਮਿਲ ਰਿਹਾ ਹੈ |
ਭਾਜਪਾ ਤੋਂ ਖਲਾਸੀ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਜੁੱਟ ਹੋਣਾ ਹੋਵੇਗਾ: ਦਿਗਵਿਜੈ ਸਿੰਘ ਚੌਟਾਲਾ <br/>
ਇੱਕ ਪਿੰਡ 'ਚ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦੇ ਜੇਜੇਪੀ ਕਾਰਕੁਨ ਤੇ ਆਗੂ | ਤਸਵੀਰ : ਪੰਨੀਵਾਲੀਆ<br/>
27-05-2026