ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਗਾਜ਼ੀਆਬਾਦ ਦੀ ਸ਼ਿਪਰਾ ਸਿ੍ਸ਼ਟੀ ਸੁਸਾਇਟੀ ਦੀ 15ਵੀਂ ਮੰਜ਼ਿਲ 'ਤੇ ਫ਼ਲੈਟ ਵਿਚ ਅੱਗ ਲੱਗ ਗਈ, ਜਿਸ 'ਤੇ ਸੁਸਾਇਟੀ ਵਿਚ ਪੂਰੀ ਤਰ੍ਹਾਂ ਨਾਲ ਰੌਲਾ ਪੈ ਗਿਆ | ਇਸ ਘਟਨਾ ਦੀ ਸੂਚਨਾ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ | ਅੱਗ ਬੁਝਾਊ ਵਿਭਾਗ ਨੇ ਆਪਣੀਆਂ ਉਸੇ ਸਮੇਂ ਹੀ ਗੱਡੀਆਂ ਭੇਜੀਆਂ ਅਤੇ ਉਨ੍ਹਾਂ ਨੇ ਬੜੀ ਹੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ | ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਫ਼ਲੈਟ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ |