08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੀ.ਬੀ.ਐਸ.ਈ. ਦੇ ਓ.ਐਸ.ਐਲ. ਦੇ ਸਿਸਟਮ ਪ੍ਰਤੀ ਵਿਵਾਦ ਅਜੇ ਨਹੀਂ ਹੋਇਆ ਖ਼ਤਮ

Ad Position 21
No active advertisement
ਅਜੀਤ ਡੈਸਕ 27-05-2026
ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਬੀ.ਐਸ.ਈ. ਦੇ ਆਨ-ਸਕਰੀਨ ਮਾਰਕਿੰਗ ਯਾਨੀ ਓ.ਐਸ. ਸਿਸਟਮ ਪ੍ਰਤੀ ਵਿਵਾਦ ਖ਼ਤਮ ਹੀ ਨਹੀਂ ਹੋਇਆ, ਬਲਕਿ ਲਗਾਤਾਰ ਚਲਦਾ ਜਾ ਰਿਹਾ ਹੈ ਅਤੇ ਹਰ ਦਿਨ ਨਵੇਂ ਤੋਂ ਨਵਾਂ ਖੁਲਾਸਾ ਹੋ ਰਿਹਾ ਹੈ | ਇਸ ਮਾਮਲੇ ਵਿਚ ਖ਼ਾਸ ਕਰਕੇ ਵਿਦਿਆਰਥੀ ਬਹੁਤ ਖਫ਼ਾ ਹਨ ਕਿਉਂਕਿ ਰੋਜ਼ਾਨਾ ਉਨ੍ਹਾਂ ਨੂੰ ਆਪਣਾ ਸਮਾਂ ਬਰਬਾਦ ਕਰਨਾ ਪੈਂਦਾ ਹੈ, ਪ੍ਰੰਤੂ ਪੱਲੇ ਕੁਝ ਨਹੀਂ ਪੈਂਦਾ | ਕੁਝ ਵਿਦਿਆਰਥੀ ਕਹਿ ਰਹੇ ਹਨ ਕਿ ਜੋ ਸਕੈਨ ਕਾਪੀ ਉਨ੍ਹਾਂ ਨੂੰ ਵਿਖਾਈ ਜਾ ਰਹੀ ਹੈ, ਉਸ ਪ੍ਰਤੀ ਉਨ੍ਹਾਂ ਦੀ ਲਿਖਾਈ ਨਹੀਂ ਮਿਲਦੀ | ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਕਾਪੀ ਉਨ੍ਹਾਂ ਨੇ ਮੰਗੀ ਸੀ ਉਹ ਨਹੀਂ, ਬਲਕਿ ਹੋਰ ਵਿਸ਼ੇ ਦੀ ਕਾਪੀ ਵਿਖਾਈ ਗਈ, ਕੁਝ ਹੋਰ ਵਿਦਿਆਰਥੀ ਕਹਿ ਰਹੇ ਹਨ ਕਿ ਜੋ ਉਨ੍ਹਾਂ ਨੇ ਕਾਪੀ ਦੇ ਹੋਰ ਵਾਧੂ ਸੀਟਾਂ ਲਗਾਈਆਂ ਸਨ, ਉਹ ਵਿਖਾਈ ਨਹੀਂ ਦਿੱਤੀਆਂ | ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੁਝ ਸਵਾਲਾਂ ਦੇ ਅੰਕ ਨਹੀਂ ਦਿੱਤੇ ਗਏ | ਇਸ ਤਰ੍ਹਾਂ ਵਿਦਿਆਰਥੀਆਂ ਦੀਆਂ ਕਈ ਸ਼ਿਕਾਇਤਾਂ ਹਨ | ਇਸ ਮਾਮਲੇ ਨੂੰ ਸੀ.ਬੀ.ਐਸ.ਈ. ਕਿਵੇਂ ਹੱਲ ਕਰੇਗੀ, ਇਹ ਵੀ ਨਹੀਂ ਪਤਾ ਲਗਦਾ | ਸੀ.ਬੀ.ਐਸ.ਈ. ਦਾ ਕਹਿਣਾ ਹੈ ਕਿ ਥੋੜ੍ਹੀ ਬਹੁਤ ਤਕਨੀਕੀ ਖ਼ਰਾਬੀ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰੋਜਨੀ ਨਗਰ ਮਾਰਕੀਟ ਦਾ ਮਾਮਲਾ ਅਜੇ ਸੁਲਝਿਆ ਨਹੀਂ ਅਗਲੀ ਖ਼ਬਰ ਸ਼ਿਪਰਾ ਸੁਸਾਇਟੀ ਦੀ 15ਵੀਂ ਮੰਜ਼ਿਲ 'ਤੇ ਲੱਗੀ ਅੱਗ
Ad Position 24