ਫ਼ੋਨ ਅਤੇ ਨਕਦੀ ਖੋਹਣ ਦੇ ਮਾਮਲੇ ਵਿਚ ਦੋ ਹੋਰ ਮੁਲਜ਼ਮ ਗਿ੍ਫ਼ਤਾਰ
ਅਜੀਤ ਡੈਸਕ
27-05-2026
ਟੋਹਾਣਾ, 26 ਮਈ (ਮਨਜੀਤ ਸਿੰਘ)- ਮੋਬਾਈਲ ਫ਼ੋਨ ਅਤੇ ਨਕਦੀ ਖੋਹਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਥਾਣਾ ਜਾਖ਼ਲ ਨੇ ਵਾਰਡ ਨੰਬਰ 12, ਨਾਇਕ ਬਸਤੀ, ਜਾਖ਼ਲ ਦੇ ਵਸਨੀਕ ਸੰਨੂ ਉਰਫ਼ ਸੰਨੀ ਪੁੱਤਰ ਰਾਜੂ ਅਤੇ ਵਾਰਡ ਨੰਬਰ 10, ਨਾਇਕ ਬਸਤੀ, ਜਾਖ਼ਲ ਦੇ ਵਸਨੀਕ ਤਰਸੇਮ ਪੁੱਤਰ ਅਭਿਸ਼ੇਕ ਨੂੰ ਗਿ੍ਫ਼ਤਾਰ ਕੀਤਾ | ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਚਾਰ ਹੋਰ ਮੁਲਜ਼ਮ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ |
ਪੁਲਿਸ ਥਾਣਾ ਜਾਖ਼ਲ ਦੇ ਇੰਚਾਰਜ ਸਬ-ਇੰਸਪੈਕਟਰ ਸੁਰੇਸ਼ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜਨ ਕੁਮਾਰ ਪੁੱਤਰ ਪ੍ਰੇਮ ਕੁਮਾਰ, ਜੋ ਵਾਰਡ ਨੰਬਰ 3, ਰਤੀਆ ਦਾ ਵਸਨੀਕ ਹੈ, ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਥਾਣਾ ਜਾਖ਼ਲ ਵਿੱਚ ਆਈ.ਪੀ.ਸੀ. ਦੀ ਧਾਰਾ 309(4), ਐਫ.ਆਈ.ਆਰ. ਨੰਬਰ 62, ਮਿਤੀ 14.05.2026 ਦੇ ਤਹਿਤ ਦਰਜ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਦੋ ਸਹਿ-ਦੋਸ਼ੀਆਂ ਸੰਨੂ ਉਰਫ਼ ਸੰਨੀ ਅਤੇ ਅਭਿਸ਼ੇਕ ਨੂੰ ਗਿ੍ਫਤਾਰ ਕੀਤਾ | ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਦੀ ਜਾਂਚ ਜਾਰੀ ਹੈ |