25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 'ਕਿ੍ਸ਼ਨੰ ਵੰਦੇ ਜਗਦਗੁਰੂਮ' ਨਾਮਕ ਦਿਵਿਆ ਭਜਨ ਸੰਧਿਆ ਕਰਵਾਈ <br/>

Ad Position 21
No active advertisement
ਅਜੀਤ ਡੈਸਕ 28-05-2026
ਜਲੰਧਰ, 27 ਮਈ (ਸ਼ੈਲੀ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਚਲਾਏ ਜਾ ਰਹੇ ਪ੍ਰਕਲਪ ਮੰਥਨ ਨੂੰ ਸਮਰਪਿਤ ਸਥਾਨਕ ਹੋਟਲ ਵਿਖੇ 'ਕਿ੍ਸ਼ਨੰ ਵੰਦੇ ਜਗਦਗੁਰੂਮ' ਨਾਮਕ ਦਿਵਿਆ ਭਜਨ ਸੰਧਿਆ ਕਰਵਾਈ ਗਈ | ਭਜਨ ਸੰਧਿਆ ਦੇ ਸ਼ੁੱਭ ਆਰੰਭ ਮੌਕੇ ਸਵਾਮੀ ਪਰਮਾਨੰਦ, ਸਵਾਮੀ ਸਦਾਨੰਦ, ਸਵਾਮੀ ਸੱਜਨਾਨੰਦ, ਜਲੰਧਰ ਸ਼ਾਖਾ ਪ੍ਰਮੁੱਖ ਸਾਧਵੀ ਪੱਲਵੀ ਭਾਰਤੀ, ਸਾਧਵੀ ਸ਼ਸ਼ੀ ਭਾਰਤੀ, ਗੌਤਮ ਕੁਕਰੇਜਾ, ਗੌਰਵ ਕੁਕਰੇਜਾ, ਇੰਦਰਪਾਲ ਮਰਵਾਹਾ, ਐੱਸ.ਡੀ.ਐੱਮ. ਸ਼ੁਭੀ ਆਂਗਰਾ, ਜਲੰਧਰ ਕੈਂਟ ਦੇ ਸੀ.ਓ ਅਤੇ ਬਿ੍ਗੇਡੀਅਰ ਸੁਨੀਲ ਸੋਲ ਵੱਲੋਂ ਸਾਂਝੇ ਤੌਰ 'ਤੇ ਜੋਤ ਪ੍ਰਜਵਲਿਤ ਕਰਕੇ ਕਾਰਜਕ੍ਰਮ ਦਾ ਆਗਾਜ਼ ਕੀਤਾ ਗਿਆ | ਇਸ ਤੋਂ ਬਾਅਦ ਭਜਨ ਸੰਧਿਆ ਦਾ ਮਨਮੋਹਕ ਕਾਰਜਕ੍ਰਮ ਸ਼ੁਰੂ ਹੋਇਆ, ਜਿਸ ਵਿੱਚ ਭਜਨਾਂ ਦੀ ਮਧੁਰ ਪ੍ਰਸਤੁਤੀ ਨੇ ਸਾਰੇ ਸ਼ਰਧਾਲੂਆਂ ਨੂੰ ਭਾਵ-ਵਿਭੋਰ ਕਰ ਦਿੱਤਾ | ਕਾਰਜਕ੍ਰਮ ਦੌਰਾਨ ਸਾਧਵੀ ਜੈਅੰਤੀ ਭਾਰਤੀ ਨੇ ਆਪਣੇ ਪ੍ਰੇਰਣਾਦਾਇਕ ਅਤੇ ਆਧਿਆਤਮਿਕ ਵਿਚਾਰਾਂ ਰਾਹੀਂ ਭਗਵਾਨ ਸ਼੍ਰੀ ਕਿ੍ਸ਼ਨ ਜੀ ਦੇ ਜੀਵਨ ਪ੍ਰਸੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸ਼੍ਰੀ ਕਿ੍ਸ਼ਨ ਨੇ ਸਦਾ ਹੀ ਸਮਾਜ ਨੂੰ ਪ੍ਰੇਮ, ਸਮਾਨਤਾ ਅਤੇ ਕਰਤੱਵ ਦਾ ਸੰਦੇਸ਼ ਦਿੱਤਾ | ਉਨ੍ਹਾਂ ਨੇ ਸੁਦਾਮਾ ਪ੍ਰਸੰਗ ਦਾ ਵਰਨਣ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਕਿ੍ਸ਼ਨ ਨੇ ਆਪਣੇ ਗਰੀਬ ਮਿੱਤਰ ਸੁਦਾਮਾ ਨੂੰ ਗਲੇ ਲਗਾ ਕੇ ਇਹ ਸੰਦੇਸ਼ ਦਿੱਤਾ ਕਿ ਸੱਚੇ ਰਿਸ਼ਤੇ ਧਨ-ਦੌਲਤ ਨਾਲ ਨਹੀਂ, ਸਗੋਂ ਪ੍ਰੇਮ ਅਤੇ ਸੰਵੇਦਨਾਵਾਂ ਨਾਲ ਬਣਦੇ ਹਨ | ਅੱਜ ਦੇ ਸਮਾਜ ਵਿੱਚ ਇਹ ਪ੍ਰਸੰਗ ਸਾਨੂੰ ਭੇਦਭਾਵ ਮਿਟਾ ਕੇ ਮਨੁੱਖਤਾ, ਦੋਸਤੀ ਅਤੇ ਸੇਵਾ ਭਾਵਨਾ ਨੂੰ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਨੁੱਖ ਭੌਤਿਕ ਸੁੱਖਾਂ ਦੇ ਪਿੱਛੇ ਦੌੜਦਿਆਂ ਰਿਸ਼ਤਿਆਂ ਅਤੇ ਸੰਸਕਾਰਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜਦਕਿ ਸ਼੍ਰੀ ਕਿ੍ਸ਼ਨ ਦਾ ਜੀਵਨ ਸਾਨੂੰ ਸਮਾਜ ਨੂੰ ਨਾਲ ਲੈ ਕੇ ਚੱਲਣ, ਪਰਸਪਰ ਸਹਿਯੋਗ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਦੀ ਸਿੱਖਿਆ ਦਿੰਦਾ ਹੈ | ਇਸ ਮੌਕੇ 'ਕਿ੍ਸ਼ਨੰ ਵੰਦੇ ਜਗਦਗੁਰੂਮ' ਦੇ ਭਜਨ 'ਤੇ ਸਾਰਾ ਪੰਡਾਲ ਝੂਮ ਉੱਠਿਆ | ਕਾਰਜਕ੍ਰਮ ਦੇ ਅੰਤ ਵਿੱਚ ਸਵਾਮੀ ਸੱਜਨਾਨੰਦ ਵੱਲੋਂ ਸਾਰੇ ਹਾਜ਼ਰ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ | ਸਾਧਵੀ ਪੱਲਵੀ ਭਾਰਤੀ ਵੱਲੋਂ ਮਨੁੱਖਤਾ ਦੇ ਉਥਾਨ ਲਈ ਸੰਸਥਾਨ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਮਾਜਿਕ ਅਤੇ ਆਧਿਆਤਮਿਕ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਗੰਭੀਰ ਹਾਲਤ 'ਚ ਲਿਆਂਦੀ 21 ਸਾਲਾ ਔਰਤ ਦਾ ਸਿਵਲ ਹਸਪਤਾਲ 'ਚ ਹੋਇਆ ਸਫ਼ਲ ਆਪ੍ਰੇਸ਼ਨ <br/> ਅਗਲੀ ਖ਼ਬਰ ਜਵਾਲਾ ਜੀ ਰੂਟ ਦੀਆਂ ਬੱਸਾਂ ਬੰਦ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਆਪ ਸਰਕਾਰ-ਜਸਲੀਨ ਸੇਠੀ ਭਾਜਪਾ ਦੀ...
Ad Position 24