22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੁਲਿਸ ਨੇ 48 ਘੰਟਿਆਂ 'ਚ ਦੋ ਨਾਬਾਲਗ ਮੋਬਾਈਲ ਖੋਹਣ ਦੇ ਮਾਮਲੇ 'ਚ ਕੀਤੇ ਕਾਬੂ <br/>

Ad Position 21
No active advertisement
ਅਜੀਤ ਡੈਸਕ 28-05-2026
ਨਵੀਂ ਦਿੱਲੀ, 27 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਥਾਣਾ ਮੰਗੋਲਪੁਰੀ ਦਿੱਲੀ ਦੀ ਪੁਲਿਸ ਨੇ 48 ਘੰਟਿਆਂ ਵਿਚ ਦੋ ਨਾਬਾਲਗਾਂ ਨੂੰ ਇਕ ਮੋਬਾਈਲ ਦੀ ਚੋਰੀ ਕਰਨ ਅਤੇ ਇਕ ਮੋਟਰਸਾਈਕਲ ਦੀ ਚੋਰੀ ਕਰਨ 'ਤੇ ਗਿ੍ਫ਼ਤਾਰ ਕਰ ਲਿਆ | ਇਨ੍ਹਾਂ ਦੇ ਕੋਲੋਂ ਮੋਬਾਈਲ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ | ਇਸ ਮਾਮਲੇ ਵਿਚ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਹੈ ਅਤੇ ਉਹ ਭੱਜਣ ਵਿਚ ਸਫਲ ਹੋ ਗਏ | ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਘਟਨਾ ਵਾਲੀ ਥਾਂ ਦੇ ਆਸ-ਪਾਸ ਵਾਲੇ ਸੀ. ਸੀ. ਟੀ. ਵੀ. ਫੁਟੇਜ ਦਾ ਬੜੀ ਹੀ ਬਰੀਕੀ ਦੇ ਨਾਲ ਵਿਸ਼ਲੇਸ਼ਣ ਕੀਤਾ ਅਤੇ ਖੁਫੀਆ ਜਾਣਕਾਰੀ ਦੇ ਨਾਲ ਹੋਰ ਸਬੂਤ ਇਕੱਠੇ ਕੀਤੇ | ਪੁਲਿਸ ਨੂੰ ਇਨ੍ਹਾਂ ਨਾਬਾਲਗਾਂ ਬਾਰੇ ਮੰਗੋਲਪੁਰੀ ਇਲਾਕੇ ਵਿਚ ਹੋਣ ਦਾ ਸ਼ੱਕ ਪੈਦਾ ਹੋਇਆ ਅਤੇ ਪੁਲਿਸ ਨੇ ਉਥੇ ਛਾਪਾ ਮਾਰ ਕੇ ਦੋਵੇਂ ਨਾਬਾਲਗਾਂ ਨੂੰ ਕਾਬੂ ਕਰ ਲਿਆ | ਪੁਲਿਸ ਇਨ੍ਹਾਂ ਤੋਂ ਹੋਰ ਵੀ ਜਾਂਚ ਕਰ ਰਹੀ ਹੈ ਕਿ ਉਹ ਪਹਿਲਾਂ ਅਜਿਹੇ ਮਾਮਲਿਆਂ ਵਿਚ ਸ਼ਾਮਿਲ ਸਨ ਕਿ ਨਹੀਂ | ਪੁਲਿਸ ਚੋਰੀ ਕੀਤੇ ਮੋਟਰਸਾਈਕਲ ਪ੍ਰਤੀ ਵੀ ਪੁੱਛ-ਪੜਤਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਹੋਣ ਵਾਲੇ ਕੰਮ ਨੂੰ ਤਰਜੀਹ ਦੇ ਆਧਾਰ 'ਤੇ ਮੁਕੰਮਲ ਕੀਤਾ ਜਾਵੇ- ਜਿੰਪਾ ਅਗਲੀ ਖ਼ਬਰ ਪਰਮਜੀਤ ਸਿੰਘ 'ਵੀਰਜੀ' ਸਮੇਤ ਸ਼ਿਵ ਨਗਰ ਦੀਆਂ ਸ਼ਖ਼ਸੀਅਤਾਂ ਵਲੋਂ ਸਰਨਾ ਨਾਲ ਮੁਲਾਕਾਤ
Ad Position 24