22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕਰੰਡੀ ਵਿਖੇ ਲੰਬੇ ਕੇਸ ਤੇ ਕੇਸ ਸੰਭਾਲ ਮੁਕਾਬਲੇ ਕਰਵਾਏ

ਟੋਹਾਣਾ, 21 ਸਤੰਬਰ (ਮਨਜੀਤ ਸਿੰਘ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ‘ਕੇਸ ਸਾਡਾ ਗਹਿਣਾ, ਸਿੱਖੀ ਸਾਡੀ ਸ਼ਾਨ, ਰੱਖੋ ਕੇਸਾਂ ਦੀ ਸੰਭਾਲ, ਵਧਾਓ ਕੌਮ ਦਾ ਮਾਣ’ ਦਾ ਸੁਨੇਹਾ ਦਿੰਦਿਆਂ ਕੇਸ ਸੰਭਾਲ ਗੁਰਮਤਿ ਪ੍ਰਚਾਰ ਲਹਿਰ ਵੱਲੋਂ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਤੇ ਕੇਸਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਲਕਾ ਟੋਹਾਣਾ ਦੇ ਪਿੰਡ ਕਰੰਡੀ ਵਿਖੇ ਲੰਮੇ ਕੇਸਾਂ ਦਾ ਮੁਕਾਬਲਾ ਕਰਵਾਇਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਐਡਵੋਕੇਟ ਬੀਬੀ ਅਮਨਪ੍ਰੀਤ ਕੌਰ ਦੇ ਉਪਰਾਲਿਆਂ ਸਦਕਾ ਪਿੰਡ ਕਰੰਡੀ (ਕੁਲਾਂ) ਦੇ ਗੁਰਦੁਆਰਾ ਸਾਹਿਬ ਹੋਏ ਲੰਬੇ ਕੇਸ ਮੁਕਾਬਲੇ ਤੇ ਕੇਸ ਸੰਭਾਲ ਦੇ ਇਨ੍ਹਾਂ ਮੁਕਾਬਲਿਆਂ ਵਿਚ ਕਰੀਬ 72 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 22-09-2026
ਟੋਹਾਣਾ, 21 ਸਤੰਬਰ (ਮਨਜੀਤ ਸਿੰਘ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ‘ਕੇਸ ਸਾਡਾ ਗਹਿਣਾ, ਸਿੱਖੀ ਸਾਡੀ ਸ਼ਾਨ, ਰੱਖੋ ਕੇਸਾਂ ਦੀ ਸੰਭਾਲ, ਵਧਾਓ ਕੌਮ ਦਾ ਮਾਣ’ ਦਾ ਸੁਨੇਹਾ ਦਿੰਦਿਆਂ ਕੇਸ ਸੰਭਾਲ ਗੁਰਮਤਿ ਪ੍ਰਚਾਰ ਲਹਿਰ ਵੱਲੋਂ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਤੇ ਕੇਸਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਲਕਾ ਟੋਹਾਣਾ ਦੇ ਪਿੰਡ ਕਰੰਡੀ ਵਿਖੇ ਲੰਮੇ ਕੇਸਾਂ ਦਾ ਮੁਕਾਬਲਾ ਕਰਵਾਇਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਐਡਵੋਕੇਟ ਬੀਬੀ ਅਮਨਪ੍ਰੀਤ ਕੌਰ ਦੇ ਉਪਰਾਲਿਆਂ ਸਦਕਾ ਪਿੰਡ ਕਰੰਡੀ (ਕੁਲਾਂ) ਦੇ ਗੁਰਦੁਆਰਾ ਸਾਹਿਬ ਹੋਏ ਲੰਬੇ ਕੇਸ ਮੁਕਾਬਲੇ ਤੇ ਕੇਸ ਸੰਭਾਲ ਦੇ ਇਨ੍ਹਾਂ ਮੁਕਾਬਲਿਆਂ ਵਿਚ ਕਰੀਬ 72 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੌਰਾਨ ਪਿੰਡ ਦੀਆਂ ਸੰਗਤਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪੂਰੇ ਉਤਸ਼ਾਹ ਨਾਲ ਸੇਵਾ ਨਿਭਾਈ ਗਈ। ਸਟੇਜ ਸਕੱਤਰ ਵਜੋਂ ਗਿਆਨੀ ਇੰਦਰਪਾਲ ਸਿੰਘ ਟੋਹਾਣਾ ਨੇ ਆਪਣੇ ਫਰਜ਼ ਬਾਖੂਬ ਨਿਭਾਏ। ਮੁਕਾਬਲਿਆਂ ਦੇ 3 ਤੋਂ 8 ਸਾਲ ਉਮਰ ਵਰਗ ਵਿਚ ਕੋਮਲ ਕੌਰ ਨੇ ਪਹਿਲਾ, ਹਰਗੁਣ ਸਿੰਘ ਨੇ ਦੂਜਾ ਤੇ ਗੁਰਫਤਹਿ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 9 ਤੋਂ 12 ਸਾਲ ਉਮਰ ਵਰਗ ਵਿਚ ਪ੍ਰਭਜੋਤ ਸਿੰਘ ਪਹਿਲੇ, ਇੰਦਰਜੀਤ ਸਿੰਘ ਦੂਜੇ ਤੇ ਗੁਰਸਿਫਤ ਸਿੰਘ ਤੇ ਸਹਿਜਵੀਰ ਸਿੰਘ ਤੀਜੇ ਸਥਾਨ ‘ਤੇ ਰਹੇ । 12 ਤੋਂ 16 ਸਾਲ ਉਮਰ ਵਰਗ ’ਚ ਮਨਿੰਦਰ ਸਿੰਘ ਨੇ ਪਹਿਲਾ, ਰਣਜੀਤ ਸਿੰਘ ਨੇ ਦੂਜਾ ਤੇ ਕਮਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪਿੰਡ ਦੀਆਂ ਛੇ ਬੱਚੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਕੇਸ ਸੰਭਾਲ ਕੇ ਰੱਖੇ ਹੋਏ ਹਨ ਤੇ ਭਵਿੱਖ ਵਿਚ ਵੀ ਕਦੇ ਕੇਸ ਨਾ ਕਟਵਾਉਣ ਦਾ ਪ੍ਰਣ ਲਿਆ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ ਗਿਆ। ਸਮਾਗਮ ਵਿਚ ਸ਼ਾਮਲ ਪਿੰਡ ਦੀਆਂ ਸੰਗਤਾਂ ਨੇ ਐਡਵੋਕੇਟ ਬੀਬੀ ਅਮਨਪ੍ਰੀਤ ਕੌਰ ਵੱਲੋਂ ਕੀਤੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਮੇਲ ਸਿੰਘ, ਗ੍ਰੰਥੀ ਸਰਬਜੀਤ ਸਿੰਘ, ਪਿੰਡ ਦੀ ਸਤਿਕਾਰ ਕਮੇਟੀ ਦੇ ਪ੍ਰਧਾਨ ਮੰਗਾ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ, ਵੀਰਪਾਲ ਕੌਰ, ਬਲਜੀਤ ਸਿੰਘ, ਪਾਲ ਕੌਰ, ਮਨਿੰਦਰ ਸਿੰਘ, ਰੌਸ਼ਨੀ ਕੌਰ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਸਾਹਿਬ ਵਿਖੇ ਹੋਣ ਵਾਲੇ ਸਾਲਾਨਾ ਸਮਾਗਮਾਂ ਦੀਆਂ ਤਿਆਰੀਆਂ ਉਤਸ਼ਾਹ ਨਾਲ ਜਾਰੀ ਅਗਲੀ ਖ਼ਬਰ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਰਾਸ਼ਨ ਵੰਡਿਆ
Ad Position 24