ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਮੰਡਾਵਲੀ ਥਾਣੇ ਦੀ ਪੁਲਿਸ ਨੇ ਗੱਡੀਆਂ ਦੀ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਦੀਪਕ (28) ਨਿਵਾਸੀ ਮੰਡਾਵਲੀ ਹੈ | ਇਹ ਵਿਅਕਤੀ ਪਹਿਲਾਂ ਵੀ 3 ਚੋਰੀ ਦੇ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ | ਮੰਡਾਵਲੀ ਥਾਣੇ ਦੀ ਪੁਲਿਸ ਨੇ ਚੋਰੀਅ,ਾਂ ਝਪਟਮਾਰੀ, ਸਟਰੀਟ ਕਰਾਇਮ ਆਦਿ ਬਾਰੇ ਨਿਰੰਤਰ ਆਪਣੀ ਮੁਹਿੰਮ ਚਲਾਈ ਹੋਈ ਸੀ, ਜਿਸ ਦੇ ਅਧੀਨ ਆਉਣ-ਜਾਣ ਵਾਲੀਆਂ ਗੱਡੀਆਂ 'ਤੇ ਵੀ ਪੁਲਿਸ ਨਜ਼ਰ ਰੱਖ ਰਹੀ ਸੀ | ਪੁਲਿਸ ਕੋਲ ਗੱਡੀਆਂ ਦੀ ਚੋਰੀ ਪ੍ਰਤੀ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ | ਪੁਲਿਸ ਨੂੰ ਮੰਡਾਵਲੀ ਖੇਤਰ ਵਿਚ ਇਕ ਆਟੋ ਚੋਰੀ ਦੀਆਂ ਗਤੀਵਿਧੀਆਂ ਬਾਰੇ ਗੁਪਤ ਸੂਚਨਾ ਮਿਲੀ | ਪੁਲਿਸ ਦੱਸੀ ਥਾਂ 'ਤੇ ਆਪਣਾ ਜਾਲ ਵਿਛਾਉਂਦੇ ਹੋਏ ਸੀ.ਸੀ.ਟੀ.ਵੀ. 'ਤੇ ਵੀ ਨਿਗਰਾਨੀ ਰੱਖੀ | ਕੁਝ ਹੀ ਸਮੇਂ ਬਾਅਦ ਜਦੋਂ ਦੀਪਕ ਉਥੇ ਪੁੱਜਾ ਤਾਂ ਪੁਲਿਸ ਨੇ ਉਸ ਨੂੰ ਫੜ ਲਿਆ | ਪੁਲਿਸ ਨੇ ਜਦੋਂ ਉਸ ਤੋਂ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਆਪਣੀਆਂ ਕੀਤੀਆਂ ਹੋਈਆਂ ਚੋਰੀਆਂ ਦਾ ਪੁਲਿਸ ਕੋਲ ਖੁਲਾਸਾ ਕਰ ਦਿੱਤਾ | ਪੁਲਿਸ ਇਸ ਕੋਲੋਂ ਹੋਰ ਵੀ ਜਾਣਕਾਰੀ ਲੈ ਰਹੀ ਹੈ | ਇਸ ਤਰ੍ਹਾਂ ਪੁਲਿਸ ਦੇ ਗੱਡੀ ਚੋਰ ਦੇ ਦੋ ਮਾਮਲੇ ਸੁਲਝ ਗਏ ਹਨ | ਪੁਲਿਸ ਨੇ ਦੋ ਚੋਰੀ ਕੀਤੇ ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ |