10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਰਕਾਰੀ ਪ੍ਰਾਇਮਰੀ ਸਕੂਲ ਹੈਦਰਵਾਲਾ ਵਿਖੇ ਅਧਿਆਪਕਾ ਕਿਰਨ ਬਾਲਾ ਨੂੰ ਵਿਦਾਇਗੀ ਪਾਰਟੀ ਦਿੱਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਟੋਹਾਣਾ, 31 ਮਈ (ਮਨਜੀਤ ਸਿੰਘ)- ਪਿੰਡ ਹੈਦਰਵਾਲਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਾਇਮਰੀ ਅਧਿਆਪਕਾ ਸ੍ਰੀਮਤੀ ਕਿਰਨ ਬਾਲਾ ਦੇ ਸੇਵਾਮੁਕਤ ਹੋਣ ਮੌਕੇ ਭਾਵੁਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਮਾਰੋਹ ਦੀ ਪ੍ਰਧਾਨਗੀ ਸਕੂਲ ਮੁਖੀ ਅਰੁਣ ਕੰਬੋਜ ਅਤੇ ਮੰਚ ਸੰਚਾਲਨ ਅੰਗਰੇਜ਼ੀ ਅਧਿਆਪਕ ਰਾਜੇਸ਼ ਖੁਰਾਨਾ ਨੇ ਕੀਤਾ | ਇਸ ਮੌਕੇ ਰਾਜੇਸ਼ ਖੁਰਾਨਾ ਨੇ ਦੱਸਿਆ ਕਿ ਸ੍ਰੀਮਤੀ ਕਿਰਣ ਬਾਲਾ ਨੇ ਹਰਿਆਣਾ ਸਿੱਖਿਆ ਵਿਭਾਗ ਵਿੱਚ 19 ਸਾਲ 7 ਮਹੀਨੇ 8 ਦਿਨ ਤੱਕ ਸ਼ਾਨਦਾਰ ਸੇਵਾਵਾਂ ਨਿਭਾਈਆਂ | ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦਾ ਪੂਰਾ ਸੇਵਾਕਾਲ ਸਰਕਾਰੀ ਪ੍ਰਾਇਮਰੀ ਸਕੂਲ ਹੈਦਰਵਾਲਾ ਵਿੱਚ ਹੀ ਬੀਤਿਆ | ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਦਿਅਕ, ਨੈਤਿਕ ਅਤੇ ਸਰਵਪੱਖੀ ਵਿਕਾਸ ਲਈ ਅਹਿਮ ਯੋਗਦਾਨ ਪਾਇਆ | ਸਮਾਰੋਹ ਵਿੱਚ ਉਨ੍ਹਾਂ ਦੇ ਪਤੀ ਅਜੈ ਕੁਮਾਰ ਗਰਗ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਕਈ ਪਤਵੰਤੇ ਸੱਜਣ ਹਾਜ਼ਰ ਰਹੇ | ਸਕੂਲ ਪਰਿਵਾਰ ਵੱਲੋਂ ਸ੍ਰੀਮਤੀ ਕਿਰਣ ਬਾਲਾ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਭੇਟ ਕੀਤਾ ਗਿਆ | ਇਸ ਮੌਕੇ ਪ੍ਰਭਜੋਤ ਕੌਰ, ਸੀਮਾ ਜਾਂਗੜਾ, ਮੰਜੂ ਗੌਤਮ, ਸਤਿਆਵਾਨ ਸ਼ਾਸਤਰੀ, ਰਾਜਿੰਦਰ ਗਿਰਾਏ, ਪ੍ਰਾਇਮਰੀ ਹੈੱਡ ਸੋਮਬੀਰ ਸ਼ਰਮਾ ਸਮੇਤ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸਮਾਰੋਹ ਵਿੱਚ ਸਿੱਖਿਆ ਵਿਭਾਗ ਦੇ ਕਈ ਅਧਿਆਪਕ ਅਤੇ ਪਤਵੰਤੇ ਵਿਅਕਤੀ ਵੀ ਮੌਜੂਦ ਰਹੇ, ਜਿਨ੍ਹਾਂ ਵਿੱਚ ਸਾਬਕਾ ਪਿ੍ੰਸੀਪਲ ਭੋਜ ਰਾਜ, ਗਜ ਰਾਜ, ਸਿਧਾਰਥ ਰਾਏ, ਵਿਕਾਸ, ਦੀਪਕ, ਵੇਦ ਪਾਲ, ਰਾਮ ਦੇਵ, ਮਨੋਜ ਗੁਰਦਿਤਾ, ਲੇਖ ਰਾਮ, ਹਰਪ੍ਰੀਤ ਸੰਧੂ, ਆਸ਼ੀਸ਼ ਭਾਟੀਆ, ਸੁਮਨ ਖੁਰਾਨਾ, ਰੀਟਾ ਰਾਣੀ, ਕਿਰਣ ਗੁਪਤਾ, ਸੁਰਜੀਤ ਜੋਧਕਾ, ਰੇਣੂ ਅਤੇ ਮੋਨਿਕਾ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਸਭਾ ਵਲੋਂ ਪਿੰਡਾਂ 'ਚ ਜਨਸੰਪਰਕ ਮੁਹਿੰਮ <br/> ਅਗਲੀ ਖ਼ਬਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਹੈਲਪ ਡੈਸਕ ਸਥਾਪਤ
Ad Position 24