30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਫ਼ਤਿਹਾਬਾਦ, ਸਿਰਸਾ, ਭੂਨਾ, ਕੁਲਾਂ ਤੋਂ ਜਾਖ਼ਲ ਆਉਣ ਵਾਲੀਆਂ ਬੱਸਾਂ ਨੂੰ ਜਾਖ਼ਲ ਰੇਲਵੇ ਸਟੇਸ਼ਨ ਕੰਪਲੈਕਸ 'ਤੇ ਰੋਕਣ ਦੀ ਮੰਗ

Ad Position 21
No active advertisement
ਅਜੀਤ ਡੈਸਕ 02-06-2026
ਟੋਹਾਣਾ, 1 ਜੂਨ (ਮਨਜੀਤ ਸਿੰਘ) - ਜਾਖ਼ਲ ਵਿੱਚ ਰੇਲਵੇ ਓਵਰਬਿ੍ਜ ਦਾ ਕੰਮ ਸ਼ੁਰੂ ਹੋਣ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਈ ਹੈ ਜਿਸ ਨਾਲ ਜਨਤਾ ਨੂੰ ਕਾਫ਼ੀ ਪਰੇਸ਼ਾਨ ਹੋਣਾ ਪੈ ਰਿਹਾ ਹੈ | ਬੱਚੇ, ਅÏਰਤਾਂ ਅਤੇ ਬਜ਼ੁਰਗ ਤੇਜ਼ ਗਰਮੀ ਵਿੱਚ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਜਾਖ਼ਲ ਪਿੰਡ ਤੋਂ ਲਗਭਗ ਦੋ ਕਿੱਲੋਮੀਟਰ ਪੈਦਲ ਚੱਲਣ ਲਈ ਮਜਬੂਰ ਹੋ ਰਹੇ ਹਨ | ਯਾਤਰੀਆਂ ਨੂੰ ਆਪਣਾ ਸਾਮਾਨ ਲੈ ਕੇ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ, ਜਿਸ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਤੇਜ਼ੀ ਨਾਲ ਰੇਲਵੇ ਓਵਰਬਿ੍ਜ ਨੂੰ ਬੰਦ ਕਰਨ ਲਈ ਕਾਰਵਾਈ ਕੀਤੀ ਗਈ ਸੀ, ਉਸੇ ਤੇਜ਼ੀ ਨਾਲ ਹੁਣ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ | ਉਨ੍ਹਾਂ ਨੇ ਰੇਲਵੇ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਤਾਲਮੇਲ ਬਣਾਉਣ ਅਤੇ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਲਈ ਜਲਦੀ ਤੋਂ ਜਲਦੀ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ | ਲੋਕਾਂ ਨੇ ਬੱਚਿਆਂ, ਅÏਰਤਾਂ, ਬਜ਼ੁਰਗਾਂ ਅਤੇ ਰੇਲਵੇ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਮੱਸਿਆ ਦਾ ਜਨਤਕ ਹਿੱਤ ਵਿੱਚ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜੂਨ ਮਹੀਨੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਲਗਾਏ ਜਾਣਗੇ ਦਸਤਾਰ ਸਿਖਲਾਈ ਕੈਂਪ <br/> ਅਗਲੀ ਖ਼ਬਰ ਜਨਤਕ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵਚਨਬੱਧ - ਸੁਭਾਸ਼ ਬਰਾਲਾ ਰਾਜ ਸਭਾ ਮੈਂਬਰ ਨੇ ਆਪਣੇ ਨਿਵਾਸ 'ਤੇ ਸੁਣੀਆਂ ਲੋਕਾਂ...
Ad Position 24