24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨੈਸ਼ਨਲ ਅਕਾਲੀ ਦਲ ਦੇ ਲੀਗਲ ਵਿੰਗ ਦਾ ਹੋਇਆ ਗਠਨ

Ad Position 21
No active advertisement
ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਜਨਹਿੱਤ ਦੇ ਕੰਮਾਂ ਨੂੰ ਪ੍ਰਭਾਵੀ ਬਣਾਉਣ ਦੇ ਉਦੇਸ਼ ਨਾਲ ਪਾਰਟੀ ਦੀ ਲੀਗਲ ਵਿੰਗ ਦਾ ਗਠਨ ਕੀਤਾ ਹੈ | ਇਸ ਮੌਕੇ ਐਡਵੋਕੇਟ ਆਸ਼ੂ ਤੇਵਰੀਆ, ਐਡਵੋਕੇਟ ਸੁਜਾਤਾ ਸੰਧੂ, ਐਡਵੋਕੇਟ ਅਰਪਿਤ ਸ਼ਰਮਾ ਅਤੇ ਐਡਵੋਕੇਟ ਸੰਦੀਪ ਪਰਵਾਰ ਨੂੰ ਨੈਸ਼ਨਲ ਅਕਾਲੀ ਦਲ ਦਾ ਲੀਗਲ ਸਲਾਹਕਾਰ ਨਿਯੁਕਤ ਕੀਤਾ ਹੈ | ਇਨ੍ਹਾਂ ਨੂੰ ਅਕਾਲੀ ਦਲ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ. ਪੰਮਾ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਔਰਤਾਂ ਨਾਲ ਛੇੜਖਾਨੀ, ਸਾਇਬਰ ਅਪਰਾਧ, ਆਨਲਾਈਨ ਫਰਾਡ, ਸਕੂਲਾਂ ਤੇ ਹਸਪਤਾਲਾਂ ਦੀ ਮਨਮਾਨੀ, ਉਪਭੋਗਤਾ ਅਧਿਕਾਰਾਂ ਦਾ ਹਨਨ, ਸੰਪਤੀ ਵਿਵਾਦ, ਮਜਦੂਰਾਂ ਦਾ ਸ਼ੋਸ਼ਣ, ਆਨਲਾਈਨ ਗੇਮਾਂ ਅਤੇ ਸੱਟੇਬਾਜ਼ੀ ਦੇ ਮਾਧਿਅਮ ਨਾਲ ਬੱਚਿਆਂ ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਆਦਿ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਪ੍ਰਤੀ ਕਾਨੂੰਨੀ ਪ੍ਰਕਿਰਿਆ ਦੀ ਜਟਿਲਤਾ ਦੇ ਕਾਰਨ ਨਿਆਂ ਲਈ ਲੰਬਾ ਸਮਾਂ ਭਟਕਣਾ ਪੈਂਦਾ ਹੈ | ਇਹ ਟੀਮ ਇਸ ਮਾਮਲੇ ਪ੍ਰਤੀ ਮਦਦ ਕਰੇਗੀ ਅਤੇ ਨਾਲ ਸਲਾਹ ਵੀ ਦੇਵੇਗੀ | ਇਸ ਮੌਕੇ ਐਡਵੋਕੇਟ ਆਸ਼ੂ ਤੇਵਰੀਆ ਨੇ ਕਿਹਾ ਕਿ ਇਹ ਟੀਮ ਨੈਸ਼ਨਲ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਜਨ ਸੇਵਾ ਦੇ ਸੰਕਲਪ ਨਾਲ ਕੰਮ ਕਰੇਗੀ ਤਾਂ ਕਿ ਲੋਕਾਂ ਨੂੰ ਨਿਆਂ ਮਿਲ ਸਕੇ | ਇਸ ਮੌਕੇ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੀ ਰਾਸ਼ਟਰੀ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ, ਪ੍ਰਧਾਨ ਰਿਦਮ ਢੱਡਾ, ਵਰਿੰਦਰ ਆਰੀਆ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਸਾਕੇਤ ਦੇ ਇਲਾਕੇ 'ਚ ਡਿੱਗੀ ਇਮਾਰਤ ਦਾ- ਡਿੱਗੀ ਇਮਾਰਤ ਦਾ ਅਜੇ ਵੀ ਹਟਾਇਆ ਜਾ ਰਿਹੈ ਮਲਬਾ¸ਕਈ ਏਜੰਸੀਆਂ ਕਰ ਰਹ... ਅਗਲੀ ਖ਼ਬਰ ਪੁਲਿਸ ਨੇ ਕਾਬੂ ਕੀਤੇ ਦੋ ਲੁਟੇਰੇ- ਮੋਬਾਈਲ ਤੇ ਸਕੂਟਰੀ ਕੀਤੀ ਬਰਾਮਦ
Ad Position 24