24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮੁਲਜ਼ਮ ਤੋਂ 50 ਹਜ਼ਾਰ ਰੁਪਏ ਦੀ ਨਕਦੀ ਕੀਤੀ ਬਰਾਮਦ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਸਹਿ ਦੋਸ਼ੀ ਥਾਣਾ ਸਿਟੀ ਟੋਹਾਣਾ ਨੇ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-06-2026
ਟੋਹਾਣਾ, 2 ਜੂਨ (ਮਨਜੀਤ ਸਿੰਘ) - ਪੁਲਿਸ ਥਾਣਾ ਸਿਟੀ ਟੋਹਾਣਾ ਨੇ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਇੱਕ ਹੋਰ ਸਹਿ-ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਟੋਹਾਣਾ ਦੇ ਡਾਂਗਰਾ ਰੋਡ 'ਤੇ ਡੀ.ਏ.ਵੀ. ਸਕੂਲ ਨੇੜੇ ਰਹਿਣ ਵਾਲੇ ਆਸ਼ਾ ਰਾਮ ਉਰਫ਼ ਆਸ਼ੂ ਪੁੱਤਰ ਧੂਪ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੇ ਕਬਜ਼ੇ ਵਿੱਚੋਂ 50 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ | ਪੁਲਿਸ ਥਾਣਾ ਸਿਟੀ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਤਬੀਰ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਪਿੰਡ ਰੱਤਾਥੇਹ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮੁਲਜ਼ਮ ਨੇ 2021 ਦੌਰਾਨ ਸਰਕਾਰੀ ਨੌਕਰੀ ਦਾ ਵਾਅਦਾ ਕਰਕੇ ਵੱਖ-ਵੱਖ ਕਿਸ਼ਤਾਂ ਵਿੱਚ ਲੱਖਾਂ ਰੁਪਏ ਲਏ ਸਨ | ਬਾਅਦ ਵਿੱਚ ਨਾ ਤਾਂ ਨੌਕਰੀ ਦਿੱਤੀ ਗਈ ਅਤੇ ਨਾ ਹੀ ਪੂਰੀ ਰਕਮ ਵਾਪਸ ਕੀਤੀ ਗਈ | ਜਾਂਚ ਤੋਂ ਬਾਅਦ ਪੁਲਿਸ ਥਾਣਾ ਸਿਟੀ ਟੋਹਾਣਾ ਵਿੱਚ 28 ਜੁਲਾਈ, 2024 ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 406 ਅਤੇ 420 ਦੇ ਤਹਿਤ ਐਫ.ਆਈ.ਆਰ. ਨੰਬਰ 428 ਦਰਜ ਕੀਤੀ ਗਈ | ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚੰਡੀਗੜ੍ਹ ਰੋਡ, ਟੋਹਾਣਾ 'ਤੇ ਜਗਨਨਾਥ ਪੈਟਰੋਲ ਪੰਪ ਦੇ ਰਹਿਣ ਵਾਲੇ ਅਮਨ ਕੁਮਾਰ ਉਰਫ਼ ਗੋਲਡੀ ਸੈਣੀ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਜਾਂਚ ਦੌਰਾਨ ਟੋਹਾਣਾ ਦੇ ਡਾਂਗਰਾ ਰੋਡ ਦੇ ਰਹਿਣ ਵਾਲੇ ਆਸ਼ਾ ਰਾਮ ਉਰਫ਼ ਆਸ਼ੂ ਦੀ ਸ਼ਮੂਲੀਅਤ ਦਾ ਵੀ ਖ਼ੁਲਾਸਾ ਹੋਇਆ, ਜਿਸ ਨੰੂ ਹੁਣ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਮੁਲਜ਼ਮ ਤੋਂ 50 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ | ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ | ਬਾਕੀ ਰਕਮ ਦੀ ਵਸੂਲੀ ਅਤੇ ਧੋਖਾਧੜੀ ਦੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਸਹਿ ਦੋਸ਼ੀ ਥਾਣਾ ਸਿਟੀ ਟੋਹਾਣਾ ਨੇ ਕੀਤਾ ਗਿ੍ਫ਼ਤਾ... ਅਗਲੀ ਖ਼ਬਰ ਪੰਥ ਦੀ ਮਰਜ਼ੀ ਬਗੈਰ ਬਣਾਇਆ ਕਾਨੂੰਨ ਨਹੀਂ ਹੋਏਗਾ ਪ੍ਰਵਾਨ, ਇਤਰਾਜ਼ਯੋਗ ਮੱਦਾਂ ਵਿਚ ਕੀਤੀ ਜਾਵੇ 'ਸੋਧ' - ਰਾਮ ਸਿੰਘ 'ਬ...
Ad Position 24