ਨਵੀਂ ਦਿੱਲੀ, 3 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐਨ.ਡੀ.ਐਮ.ਸੀ.) ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦੇਣ ਲਈ ਪ੍ਰੀਸ਼ਦ ਦੇ ਖੇਤਰ ਵਿਚ 38 ਵਾਟਰ ਏ.ਟੀ.ਐਮ. ਦੀ ਵਿਵਸਥਾ ਕੀਤੀ ਹੈ ਤਾਂ ਕਿ ਲੋਕ ਘੱਟੋ-ਘੱਟ ਠੰਢਾ ਪਾਣੀ ਪੀਣ | ਐਨ.ਡੀ.ਐਮ.ਸੀ. ਦੇ ਉਪ ਪ੍ਰਧਾਨ ਕੁਲਜੀਤ ਸਿੰਘ ਚਹਿਲ ਨੇ ਸਥਾਪਿਤ ਕੀਤੇ ਗਏ ਵਾਟਰ ਕੂਲਰਾਂ ਦਾ ਨਿਰੀਖਣ ਵੀ ਕੀਤਾ ਹੈ | ਇਨ੍ਹਾਂ ਵਾਟਰ ਏ.ਟੀ.ਐਮ. ਤੋਂ ਰਾਹਗੀਰ, ਮਜ਼ਦੂਰ, ਵਿਦਿਆਰਥੀ, ਸੈਰ-ਸਪਾਟੇ ਵਾਲੇ ਤੇ ਆਮ ਲੋਕ ਠੰਢਾ ਪਾਣੀ ਪੀ ਸਕਣਗੇ | ਇਸ ਤੋਂ ਪਹਿਲਾਂ ਵੀ ਐਨ.ਡੀ.ਐਮ.ਸੀ. 15 ਵਾਟਰ ਏ.ਟੀ.ਐਮ. ਵੱਖ-ਵੱਖ ਥਾਵਾਂ 'ਤੇ ਲਗਾ ਚੁੱਕੀ ਹੈ ਅਤੇ ਇਨ੍ਹਾਂ ਤੋਂ ਲੋਕ ਠੰਢਾ ਪਾਣੀ ਲੈ ਰਹੇ ਹਨ |