14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੁਲਿਸ ਨੇ ਫੜਿਆ 20 ਹਜ਼ਾਰ ਦਾ ਇਨਾਮੀ ਭਗੌੜਾ

Ad Position 21
No active advertisement
ਅਜੀਤ ਡੈਸਕ 04-06-2026
ਨਵੀਂ ਦਿੱਲੀ, 3 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਅਪਰਾਧ ਸ਼ਾਖਾ ਦਿੱਲੀ ਨੇ ਧੋਖਾਧੜੀ ਦੇ ਮਾਮਲੇ 'ਚ ਇਕ ਲੋੜੀਂਦੇ ਅਪਰਾਧੀ ਨੂੰ ਕੋਲਕਾਤਾ ਤੋਂ ਗਿ੍ਫ਼ਤਾਰ ਕੀਤਾ ਹੈ | ਜਿਸ 'ਤੇ 20 ਹਜ਼ਾਰ ਰੁਪਏ ਦਾ ਇਨਾਮ ਪੁਲਿਸ ਨੇ ਰੱਖਿਆ ਹੋਇਆ ਸੀ | ਇਸ ਅਪਰਾਧੀ ਦਾ ਨਾਂਅ ਰੋਸ਼ਨ ਖ਼ਾਨ ਉਰਫ਼ ਐਸ.ਕੇ. ਰੋਸ਼ਨ ਉਰਫ਼ ਬਲਵਿੰਦਰ ਸਿੰਘ ਹੈ | ਇਸ ਨੇ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚਣ ਲਈ ਆਪਣਾ ਨਾਂਅ ਬਲਵਿੰਦਰ ਸਿੰਘ ਰੱਖ ਲਿਆ ਸੀ ਅਤੇ ਸਰਦਾਰ ਜੀ ਦੇ ਨਾਂਅ ਤੋਂ ਵੀ ਲੋਕ ਇਸ ਨੂੰ ਜਾਣਨ ਲੱਗ ਪਏ ਸਨ | ਇਸ ਅਪਰਾਧੀ ਨੇ ਬਿਹਾਰ ਦੇ ਰਹਿਣ ਵਾਲੇ ਕਸ਼ਅਪ ਨਾਂਅ ਦੇ ਵਿਅਕਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 5 ਲੱਖ ਰੁਪਏ ਦੀ ਠੱਗੀ ਮਾਰੀ ਸੀ | ਇਸ ਅਪਰਾਧੀ ਦਾ ਇਕ ਸਾਥੀ ਪਰਖਰ ਮਿਸ਼ਰਾ ਵੀ ਰੋਸ਼ਨ ਦੀ ਠੱਗੀ ਦੇ ਮਾਮਲੇ ਵਿਚ ਮਦਦ ਕਰ ਰਿਹਾ ਸੀ | ਜਦੋਂ ਕਸ਼ਅਪ ਨੂੰ ਨੌਕਰੀ ਨਾ ਮਿਲੀ ਤਾਂ ਉਸ ਨੇ ਰੋਸ਼ਨ ਨੂੰ ਕਈ ਵਾਰ ਫ਼ੋਨ ਕੀਤਾ, ਪ੍ਰੰਤੂ ਉਸ ਦਾ ਫ਼ੋਨ ਬੰਦ ਸੀ | ਜਿਸ ਕਰਕੇ ਉਸ ਨੇ ਇਸ ਮਾਮਲੇ ਪ੍ਰਤੀ ਪੁਲਿਸ ਕੋਲ ਸ਼ਿਕਾਇਤ ਕੀਤੀ | ਪੁਲਿਸ ਨੇ ਤੇਜ਼ੀ ਨਾਲ ਮੋਬਾਈਲ ਨੰਬਰਾਂ, ਤਕਨੀਕੀ ਵਿਸ਼ਲੇਸ਼ਣ ਕਰ ਕੇ ਕੁਝ ਜਾਣਕਾਰੀ ਹਾਸਿਲ ਕੀਤੀ | ਪੁਲਿਸ ਨੂੰ ਇਕ ਖ਼ੁਫੀਆ ਜਾਣਕਾਰੀ ਮਿਲੀ ਕਿ ਰੋਸ਼ਨ ਕੋਲਕਾਤਾ ਵਿਚ ਮੌਜੂਦ ਹੈ | ਪੁਲਿਸ ਨੇ ਆਪਣੀ ਟੀਮ ਨਾਲ ਕੋਲਕਾਤਾ ਜਾ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਸ ਸਮੇਂ ਉਹ ਸਿੱਖ ਬਣਿਆ ਹੋਇਆ ਸੀ ਅਤੇ ਦਾੜ੍ਹੀ ਵੀ ਰੱਖੀ ਹੋਈ ਸੀ | ਹਾਲਾਂਕਿ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਪੁਲਿਸ ਨੇ ਉਸ ਦੀ ਪਹਿਚਾਣ ਕਰ ਕੇ ਇਸ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਇਸ ਤੋਂ ਹੋਰ ਜਾਣਕਾਰੀ ਲੈ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁਖਬਰ ਦੇ ਇਸ਼ਾਰੇ 'ਤੇ ਫੜਿਆ ਡਰੱਗ ਸਪਲਾਇਰ ਅਗਲੀ ਖ਼ਬਰ ਠੰਢੇ ਪਾਣੀ ਲਈ ਐਨ.ਡੀ.ਐਮ.ਸੀ. ਨੇ ਲਗਾਏ ਵਾਟਰ ਕੂਲਰ
Ad Position 24