ਨਵੀਂ ਦਿੱਲੀ, 3 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਗਰਮੀਆਂ ਦੀਆਂ ਛੁੱਟੀਆਂ ਨੂੰ ਵੇਖਦੇ ਹੋਏ ਯਾਤਰੀਆਂ ਦੀ ਵਧ ਰਹੀ ਭੀੜ ਦੇ ਕਾਰਨ ਉੱਤਰ ਰੇਲਵੇ ਨੇ 80 ਤੋਂ ਜ਼ਿਆਦਾ ਰਾਖਵੀਆਂ ਰੇਲ ਗੱਡੀਆਂ ਆਨ ਡਿਮਾਂਡ ਸਮਰ ਸਪੈਸ਼ਲ ਚਲਾਉਣ ਦਾ ਐਲਾਨ ਕੀਤਾ ਹੈ | ਇਹ ਰੇਲ ਗੱਡੀਆਂ ਜਲਦੀ ਹੀ ਵੱਖ-ਵੱਖ ਰੂਟਾਂ 'ਤੇ ਚੱਲਣਗੀਆਂ ਤਾਂ ਜੋ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਰੇਲਵੇ ਦਾ ਇਹ ਵੀ ਕਹਿਣਾ ਹੈ ਕਿ ਸਥਿਤੀ ਅਨੁਸਾਰ ਇਨ੍ਹਾਂ ਰੇਲ ਗੱਡੀਆਂ ਦਾ ਸੰਚਾਲਨ ਹੋਵੇਗਾ | ਇਹ ਵਿਸ਼ੇਸ਼ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ, ਅਨੰਦ ਵਿਹਾਰ ਅਤੇ ਦਿੱਲੀ ਦੇ ਹੋਰ ਸਟੇਸ਼ਨਾਂ ਤੋਂ ਚੱਲਣਗੀਆਂ | ਰੇਲਵੇ ਦਾ ਇਹ ਵੀ ਕਹਿਣਾ ਹੈ ਕਿ ਇਹ ਵਿਸ਼ੇਸ਼ ਰੇਲ ਗੱਡੀਆਂ ਰਾਖਵੇਂਪਣ ਦੀਆਂ ਹੀ ਹਨ ਅਤੇ ਇਨ੍ਹਾਂ ਗੱਡੀਆਂ ਵਿਚ ਸਫ਼ਰ ਕਰਨ ਲਈ ਰੇਲਵੇ ਦੇ ਨਿਰਧਾਰਤ ਕੇਂਦਰਾਂ 'ਤੇ ਸੀਟ ਬੁੱਕ ਕਰਾਈ ਜਾ ਸਕਦੀ ਹੈ | ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਰੇਲ ਗੱਡੀ ਦਾ ਸਮਾਂ ਤੇ ਹੋਰ ਜਾਣਕਾਰੀ ਐਨ.ਟੀ.ਈ.ਐਸ. ਐਪ ਜਾਂ ਫਿਰ 139 ਹੈਲਪ ਨੰਬਰ 'ਤੇ ਲੈ ਸਕਦੇ ਹਨ ਅਤੇ ਇਨ੍ਹਾਂ ਤੋਂ ਯਾਤਰੀਆਂ ਨੂੰ ਰੇਲ ਗੱਡੀ ਦੀ ਸਥਿਤੀ ਪਤਾ ਲੱਗ ਜਾਵੇਗਾ |