02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੁਲਿਸ ਨੇ ਦੋ ਲੁਟੇਰੇ ਕੀਤੇ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੇਂਦਰੀ ਜ਼ਿਲ੍ਹੇ ਦੀ ਪੁਲਿਸ ਨੇ ਦੋ ਸਰਗਰਮ ਲੁਟੇਰਿਆਂ ਨੂੰ ਕਾਬੂ ਕੀਤਾ ਹੈ | ਇਨ੍ਹਾਂ ਲੁਟੇਰਿਆਂ ਦੇ ਕੋਲੋਂ ਪੁਲਿਸ ਨੇ ਇਕ ਮੋਬਾਈਲ, ਨਕਦੀ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ ਜੋ ਉਨ੍ਹਾਂ ਨੇ ਲੁੱਟਮਾਰ ਕਰਦੇ ਹੋਏ ਸ਼ਿਕਾਇਤ ਕਰਨ ਵਾਲੇ ਤੋਂ ਖੋਹੇ ਹਨ | ਫੜੇ ਗਏ ਲੁਟੇਰਿਆਂ ਦੇ ਨਾਂਅ ਬਿੱਲੀ ਉਰਫ ਦਿਨੇਸ਼ (24) ਅਤੇ ਰਾਜ ਕੁਮਾਰ ਉਰਫ ਬਾਬੂ ਲਾਲ (29) ਨਿਵਾਸੀ ਕਰੋਲ ਬਾਗ, ਦਿੱਲੀ ਹਨ | ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਕਾਲਕਾਦਾਸ ਚੌਕ ਦੇ ਕੋਲ ਲੁਟੇਰਿਆਂ ਨੇ ਇਕ ਤਿੱਖਾ ਹਥਿਆਰ ਵਿਖਾਉਂਦੇ ਹੋਏ ਕੋਲ ਸਾਰਾ ਕੁਝ ਦੇਣ ਲਈ ਕਿਹਾ ਜਦਕਿ ਉਸ ਦਾ ਭਰਾ ਵੀ ਉਸ ਨਾਲ ਸੀ | ਲੁਟੇਰਿਆਂ ਦੇ ਧੱਕਾ ਦੇਣ 'ਤੇ ਉਹ ਜ਼ਮੀਨ 'ਤੇ ਡਿੱਗ ਜਾਣ 'ਤੇ ਉਨ੍ਹਾਂ ਦੇ ਸੱਟਾਂ ਵੀ ਲੱਗੀਆਂ | ਇਸ ਮੌਕੇ 'ਤੇ ਗਸ਼ਤ ਕਰਦੀ ਹੋਈ ਪੁਲਿਸ ਵੀ ਆ ਗਈ ਅਤੇ ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਫੜ ਲਿਆ ਅਤੇ ਮਾਮਲਾ ਦਰਜ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਸਾਰੀ ਕਹਾਣੀ ਪੁਲਿਸ ਨੂੰ ਦੱਸ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਭਾਈ ਵੀਰ ਸਿੰਘ ਦੇ 69ਵੇਂ ਸੱਚਖੰਡ ਪਿਆਨਾ ਦਿਵਸ 'ਤੇ ਲੱਗੀ ਚਿੱਤਰ ਪ੍ਰਦਰਸ਼ਨੀ ਅਗਲੀ ਖ਼ਬਰ ਨਮੋ-ਭਾਰਤ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਵਧ ਰਹੀ ਹੈ ਸੰਖਿਆ
Ad Position 24