03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਟਰੈਫ਼ਿਕ ਪੁਲਿਸ ਏ.ਆਈ. ਦੀ ਮਦਦ ਨਾਲ ਟਰੈਫ਼ਿਕ ਜਾਮ ਦੀ ਸਥਿਤੀ ਦਾ ਲਗਾਏਗੀ ਪਤਾ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਜਦੋਂ ਕਿਸੇ ਵੀ ਥਾਂ ਜਾਂ ਇਲਾਕੇ ਵਿਚ ਅੱਗ ਲਗਦੀ ਹੈ ਤਾਂ ਇਸ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਰਵਾਨਾ ਤਾਂ ਹੋ ਜਾਂਦੀਆਂ ਹਨ ਪ੍ਰੰਤੂ ਰਸਤੇ ਵਿਚ ਟਰੈਫ਼ਿਕ ਜਾਮ ਹੋਣ ਕਾਰਨ ਇਨ੍ਹਾਂ ਨੂੰ ਸੰਬੰਧਿਤ ਥਾਂ ਜਾਂ ਇਲਾਕੇ ਵਿਚ ਪੁੱਜਣ 'ਤੇ ਦੇਰੀ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਕਾਫ਼ੀ ਨੁਕਸਾਨ ਹੋਣ ਦੇ ਨਾਲ ਅੱਗ ਬੁਝਾਊ ਵਿਭਾਗ ਨੂੰ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਨ੍ਹਾਂ ਦੀਆਂ ਗੱਡੀਆਂ ਸਮੇਂ 'ਤੇ ਨਹੀਂ ਪੁੱਜੀਆਂ | ਇਸ ਸਮੱਸਿਆ ਦੇ ਹੱਲ ਲਈ ਟਰੈਫ਼ਿਕ ਪੁਲਿਸ ਗੱਡੀਆਂ ਦੇ ਜਲਦੀ ਪੁੱਜਣ ਪ੍ਰਤੀ ਏ.ਆਈ. ਆਧਾਰਿਤ ਟਰੈਫ਼ਿਕ ਪ੍ਰਬੰਧ ਅਤੇ ਮਾਰਗ ਨਿਰਧਾਰਨ ਪ੍ਰਣਾਲੀ ਲਾਗੂ ਕਰ ਰਹੀ ਹੈ | ਟਰੈਫ਼ਿਕ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੈਫ਼ਿਕ ਟੀਮਾਂ ਹਜ਼ਾਰਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਲਾਈਵ ਫੁਟੇਜ 'ਤੇ ਆਪਣੀ ਨਜ਼ਰ ਰੱਖਦੀਆਂ ਹਨ ਅਤੇ ਏ.ਆਈ. ਆਧਾਰਿਤ ਟਰੈਫ਼ਿਕ ਪ੍ਰਬੰਧ ਪ੍ਰਣਾਲੀ ਟਰੈਫ਼ਿਕ ਜਾਮ ਵਾਲੀ ਥਾਂ ਦੀ ਸਪੱਸ਼ਟ ਜਾਣਕਾਰੀ ਦੇਵੇਗੀ ਅਤੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਨੂੰ ਉਸੇ ਰਸਤੇ 'ਤੇ ਲੈ ਕੇ ਜਾਣਗੀਆਂ ਅਤੇ ਉਹ ਸਮੇਂ ਸਿਰ ਘਟਨਾ ਵਾਲੀ ਥਾਂ 'ਤੇ ਪੁੱਜ ਸਕਣਗੀਆਂ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਏਅਰਪੋਰਟ 'ਤੇ ਮੌਨਸੂਨ ਵਿਚ ਪਾਣੀ ਭਰਨ ਦੀ ਸਮੱਸਿਆ ਨੂੰ ਕੀਤਾ ਜਾ ਰਿਹੈ ਠੀਕ ਅਗਲੀ ਖ਼ਬਰ 35 ਸਾਲਾ ਔਰਤ ਦੀ ਘਰ 'ਚੋਂ ਮਿਲੀ ਲਾਸ਼
Ad Position 24