30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹੈਰੋਇਨ ਸਮੇਤ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 15-06-2026
ਕਾਲਾਂਵਾਲੀ/ਸਿਰਸਾ, 14 ਜੂਨ (ਭੁਪਿੰਦਰ ਪੰਨੀਵਾਲੀਆ)- ਸੀਆਈਏ ਥਾਣਾ ਪੁਲਿਸ ਦੀ ਟੀਮ ਨੇ ਗਸ਼ਤ ਦੌਰਾਨ ਭਾਵਦੀਨ ਖੇਤਰ ਚੋਂ ਇੱਕ ਨੌਜਵਾਨ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਸੀਆਈੲ ਪੁਲੀਸ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਚੰਦਰਭਾਨ ਪੁੱਤਰ ਗੋਵਿੰਦ ਰਾਮ ਵਾਸੀ ਪਿੰਡ ਭਾਵਦੀਨ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਸੀਆਈਏ ਦੀ ਇੱਕ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਡਿੰਗ ਥਾਣਾ ਖੇਤਰ ਦੇ ਪਿੰਡ ਭਾਵਦੀਨ ਵੱਲ ਜਾ ਰਹੀ ਸੀ | ਇਸ ਦੌਰਾਨ ਜਦੋਂ ਪੁਲਿਸ ਪਿੰਡ ਭਾਵਦੀਨ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ | ਸਾਹਮਣੇ ਪੁਲਿਸ ਦੀ ਗੱਡੀ ਦੇਖ ਕੇ ਉਕਤ ਨੌਜਵਾਨ ਅਚਾਨਕ ਪਿੱਛੇ ਮੁੜ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਨੌਜਵਾਨ ਨੂੰ ਫੜ ਲਿਆ ਤੇ ਉਸ ਨੂੰ ਭੱਜਣ ਦਾ ਕਾਰਨ ਪੁਛਿਆ ਗਿਆ ਤਾਂ ਉਹ ਕੋਈ ਤਸਲੀਬਖਸ਼ ਉਤਰ ਨਾ ਦੇ ਸਕਿਆ | ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੈਰੋਇਨ ਮਿਲੀ ਜੋ ਤੋਲਣ 'ਤੇ 10 ਗ੍ਰਾਮ ਬਣੀ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਨੌਜਵਾਨ ਖ਼ਿਲਾਫ਼ ਡਿੰਗ ਥਾਣੇ ਵਿੱਚ ਨਾਰਕੋਟਿਕ ਡਰੱਗਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਸੀਆਈਏ ਇੰਚਾਰਜ ਨੇ ਦੱਸਿਆ ਕਿ ਗਿ੍ਫ਼ਤਾਰ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਹੈਰੋਇਨ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਤਾਮਸਪੁਰਾ ਵਿਖੇ 7 ਰੋਜ਼ਾ ਗੁਰਮਤਿ ਤੇ ਦਸਤਾਰ ਸਿਖਲਾਈ ਕੈਂਪ <br/> ਅਗਲੀ ਖ਼ਬਰ ਮਾਈਨਰ ਨੰਬਰ-6 ਓਵਰਫਲੋ: ਕਿਸਾਨਾਂ ਦੀ 'ਮੁਸਤੈਦੀ' ਨਾਲ ਟਲਿਆ ਵੱਡਾ ਨੁਕਸਾਨ
Ad Position 24