30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ 'ਚ ਯਮੁਨਾ ਦੀ ਸਫ਼ਾਈ ਦੀ ਵੱਡੀ ਮੁਹਿੰਮ <br/>

Ad Position 21
No active advertisement
ਅਜੀਤ ਡੈਸਕ 15-06-2026
ਨਵੀਂ ਦਿੱਲੀ,14 ਜੂਨ (ਜਗਤਾਰ ਸਿੰਘ)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਗੀਤਾ ਕਾਲੋਨੀ ਦੇ ਦਸਮੇਸ਼ ਘਾਟ 'ਤੇ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਚਲਾਈ ਗਈ ਮੁਹਿੰਮ ਵਿਚ ਹਿੱਸਾ ਲਿਆ ਅਤੇ ਲੋਕਾਂ ਨੂੰ , ਯਮੁਨਾ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਜਨਤਕ ਭਾਗੀਦਾਰੀ ਦਾ ਸੱਦਾ ਦਿੱਤਾ¢ ਇਸ ਦੇ ਨਾਲ ਹੀ ਭਾਜਪਾ ਦੇ ਕਈ ਦਿੱਗਜ਼ ਆਗੂਆਂ,ਸੰਸਦ ਮੈਂਬਰਾਂ, ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਮੇਤ ਵਿਧਾਇਕਾਂ ਨੇ ਵੀ ਯਮੁਨਾ ਨਦੀ ਦੇ 28 ਘਾਟਾਂ ਦੀ ਸਫ਼ਾਈ ਮੁਹਿੰਮ ਵਿਚ ਹਿੱਸਾ ਲਿਆ ¢ ਇਸ ਮੇਗਾ ਸਫ਼ਾਈ ਮੁਹਿੰਮ ਦਾ ਨਾਂਅ 'ਯਮੁਨਾ ਤਟ ਸਵੱਛਤਾ ਮੁਹਿੰਮ 2026' ਰੱਖਿਆ ਗਿਆ ਹੈ ¢ ਮੁੱਖ ਮੰਤਰੀ ਤੋਂ ਇਲਾਵਾ ਮੰਤਰੀ ਪ੍ਰਵੇਸ਼ ਵਰਮਾ, ਮਨੋਜ ਤਿਵਾੜੀ, ਰਾਮਵੀਰ ਵਿਧੂੜੀ ਸਮੇਤ ਕਈ ਭਾਜਪਾ ਆਗੂਆਂ ਨੇ ਹਿੱਸਾ ਲਿਆ ¢ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਪੂਜਾ ਸਮਗਰੀ ਅਤੇ ਹੋਰ ਰਹਿੰਦ-ਖੂੰਹਦ ਯਮੁਨਾ ਵਿਚ ਸੁੱਟ ਕੇ, ਅਸੀਂ ਆਪਣੀ ਆਸਥਾ ਨੂੰ ਨੁਕਸਾਨ ਪਹੁੰਚਾ ਰਹੇ ਹਾਂ ¢ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਾਗਰਿਕਾਂ ਦੇ ਸਾਂਝੇ ਯਤਨਾਂ ਨਾਲ ਹੀ ਯਮੁਨਾ ਦਾ ਪੁਰਾਣਾ ਸਵਰੂਪ ਕਾਇਮ ਕੀਤਾ ਜਾ ਸਕਦਾ ਹੈ ¢ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਵਲੰਟੀਅਰਾਂ ਅਤੇ ਭਾਜਪਾ ਵਰਕਰਾਂ ਨੇ ਸਵੇਰੇ 6 ਵਜੇ ਤੋਂ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ ¢ ਯਮੁਨਾ ਦੇ ਕੰਢਿਆਂ ਅਤੇ ਨਦੀ ਤੋਂ ਸੈਂਕੜੇ ਟਨ ਕੂੜਾ ਹਟਾਇਆ ਗਿਆ ¢ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਯਮੁਨਾ ਨੂੰ ਸਾਫ਼ ਕਰਨਾ ਹੀ ਨਹੀਂ ਸਗੋਂ ਜਨਤਕ ਜਾਗਰੂਕਤਾ ਵਧਾਉਣਾ ਵੀ ਹੈ ¢ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਹ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਹੈ, ਸਗੋਂ ਇੱਕ ਨਿਰੰਤਰ ਮੁਹਿੰਮ ਹੈ¢ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ-ਸਮੇਂ 'ਤੇ ਕਰਵਾਏ ਜਾਣਗੇ ਅਤੇ ਨਾਗਰਿਕਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਯਮੁਨਾ ਨੂੰ ਸਾਫ਼ ਅਤੇ ਸ਼ੁੱਧ ਬਣਾਇਆ ਜਾ ਸਕੇ ¢ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦੇ ਦਿ੍ਸ਼ਟੀਕੋਣ ਤੋਂ ਪ੍ਰੇਰਿਤ ਇਹ ਮੁਹਿੰਮ, ਯਮੁਨਾ ਸੰਭਾਲ ਨੂੰ ਜਨਤਕ ਭਾਗੀਦਾਰੀ ਦੀ ਲਹਿਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ¢ ਉਨ੍ਹਾਂ ਕਿਹਾ ਕਿ ਪਿਛਲੇ ਸਾਲ, Tਮੇਰੀ ਯਮੁਨਾ, ਮੇਰਾ ਫ਼ਰਜ਼U ਮੁਹਿੰਮ ਤਹਿਤ, 12 ਟਨ ਤੋਂ ਵੱਧ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਗਿਆ ਸੀ ¢ ਇਸ ਵਾਰ ਮੁਹਿੰਮ ਨੂੰ ਹੋਰ ਵਿਆਪਕ ਸਰੂਪ ਦਿੱਤਾ ਗਿਆ ਹੈ ਤਾਂ ਕਿ ਭਵਿੱਖ ਦੀ ਪੀੜ੍ਹੀ ਵਾਸਤੇ ਯਮੁਨਾ ਨੂੰ ਸਾਫ਼ ਬਣਾਇਆ ਜਾ ਸਕੇ ¢

Ad Position 22
No active advertisement
ਪਿਛਲੀ ਖ਼ਬਰ ਸਰਨਾ ਨੇ ਪਰਮਜੀਤ ਸਿੰਘ 'ਵੀਰ ਜੀ' ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਬੁਲਾਰਾ ਥਾਪਿਆ <br/> ਅਗਲੀ ਖ਼ਬਰ 'ਸੱਚਖੰਡ ਸੇਵਾ ਸੁਸਾਇਟੀ' ਵਲੋਂ ਸਿੱਖ ਡਰਾਈਵਰ ਭਾਈ ਰਵਿੰਦਰ ਸਿੰਘ ਖ਼ਾਲਸਾ ਦਾ ਸਨਮਾਨ <br/>
Ad Position 24