11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੁਲਿਸ ਥਾਣਾ ਜਾਖਲ ਨੇ ਗਬਨ/ਚੋਰੀ ਦੇ ਮਾਮਲੇ ’ਚ ਦੋਸ਼ੀ ਕੀਤਾ ਗ੍ਰਿਫ਼ਤਾਰ ਬਿਜਲੀ ਦਾ ਸਾਮਾਨ ਚੋਰੀ ਕਰਨ ਦੇ ਲੱਗੇ ਦੋਸ਼

Ad Position 21
No active advertisement
ਅਜੀਤ ਡੈਸਕ 26-06-2026
ਟੋਹਾਣਾ, 25 ਜੂਨ (ਮਨਜੀਤ ਸਿੰਘ) - ਪੁਲਿਸ ਥਾਣਾ ਜਾਖਲ ਨੇ ਕਰਮਜੀਤ ਸਿੰਘ ਪੁੱਤਰ ਦੇਵੀ ਰਾਮ ਵਾਸੀ ਪਿੰਡ ਬੰਗਾ, ਥਾਣਾ ਮੂਨਕ, ਜ਼ਿਲ੍ਹਾ ਸੰਗਰੂਰ (ਪੰਜਾਬ) ਨੂੰ ਇੱਕ ਦੁਕਾਨ ਤੋਂ ਬਿਜਲੀ ਦਾ ਸਮਾਨ ਚੋਰੀ/ਗਬਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਥਾਣਾ ਜਾਖਲ ਦੇ ਇੰਚਾਰਜ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਗਗਨਦੀਪ ਜਿੰਦਲ ਪੁੱਤਰ ਸੋਹਨ ਲਾਲ ਵਾਸੀ ਜਾਖਲ ਮੰਡੀ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਲਗਭਗ 5-6 ਸਾਲਾਂ ਤੋਂ ਜਾਖਲ ਮੰਡੀ ਵਿੱਚ ਆਪਣੀ “ਗਗਨ ਇਲੈਕਟ੍ਰੀਕਲ” ਦੁਕਾਨ ‘ਤੇ ਕਰਮਚਾਰੀ ਵਜੋਂ ਕੰਮ ਕਰ ਰਿਹਾ ਸੀ। ਸ਼ਿਕਾਇਤ ਦੇ ਅਨੁਸਾਰ ਦੁਕਾਨ ਦਾ ਸਮਾਨ ਕੁਝ ਸਮੇਂ ਤੋਂ ਲਗਾਤਾਰ ਘਟਦਾ ਜਾ ਰਿਹਾ ਸੀ, ਜਿਸ ਨਾਲ ਸਮਾਨ ਵਿਚ ਹੇਰਾ ਫੇਰੀ ਅਤੇ ਚੋਰੀ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ। ਜਾਂਚ ਦੌਰਾਨ ਦੁਕਾਨ ਤੋਂ ਤਾਰਾਂ ਦੇ ਲਗਭਗ 50-60 ਬੰਡਲ ਗਾਇਬ ਪਾਏ ਗਏ। ਪੁੱਛਗਿੱਛ ਕਰਨ ‘ਤੇ ਦੋਸ਼ੀ ਮੌਕੇ ਤੋਂ ਭੱਜ ਗਿਆ, ਜਿਸ ਕਾਰਨ ਸ਼ਿਕਾਇਤਕਰਤਾ ਨੂੰ ਸ਼ੱਕ ਹੋਇਆ ਕਿ ਉਸਨੇ ਬਿਜਲੀ ਦੇ ਸਮਾਨ ਨੂੰ ਗਬਨ/ਚੋਰੀ ਕੀਤਾ ਹੈ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਥਾਣਾ ਜਾਖਲ ਵਿਖੇ ਆਈਪੀਸੀ ਦੀ ਧਾਰਾ 306 ਦੇ ਤਹਿਤ 23.06.2026 ਨੂੰ ਕੇਸ ਨੰਬਰ 84 ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਜਾਰੀ ਹੈ ਅਤੇ ਪੁਲਿਸ ਚੋਰੀ ਹੋਏ ਸਮਾਨ ਦੀ ਬਰਾਮਦਗੀ ਅਤੇ ਹੋਰ ਪਹਿਲੂਆਂ ਦੀ ਵੀ ਭਾਲ ਕਰ ਰਹੀ ਹੈ।­
Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਅਗਲੀ ਖ਼ਬਰ ਹਰਿਆਣਾ- ਬਿਜਲੀ ਕਰਮਚਾਰੀਆਂ ਨੇ ਮੰਗਾਂ ਦੀ ਪੂਰਤੀ ਲਈ ਕੀਤੀ ਨਾਆਰੇਬਾਜ਼ੀ 2 ਜੁਲਾਈ ਨੂੰ ਬਿਜਲੀ ਮੰਤਰੀ ਅਨਿਲ ਵਿੱਜ ਦੇ ਘ...
Ad Position 24