ਨਵੀਂ ਦਿੱਲੀ, 22 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੁਭਾਸ਼ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਵਿਰਾਸਤ ਸੰਸਕ੍ਰਿਤੀ ਅਤੇ ਗੌਰਵਸ਼ਾਲੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ‘ਕਿਰਦਾਰ-ਏ-ਦਸਤਾਰ’ ਨਾਂਅ ਦੇ ਪ੍ਰੋਗਰਾਮ ਅਧੀਨ ਦਸਤਾਰ ਸਜਾਉਣ ਦਾ ਇਕ ਪ੍ਰੋਗਰਾਮ ਅਧੀਨ ਦਸਤਾਰ ਸਜਾਉਣ ਦਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਸੋਹਣੀਆਂ ਰੰਗ ਰੰਗੀਆਂ ਦਸਤਾਰਾਂ ਸਜਾਈਆਂ। ਇਸ ਪ੍ਰੋਗਰਾਮ ਵਿਚ ਦਸਤਾਰ ਕੋਚ ਮਨਵੀਰ ਸਿੰਘ, ਮਨਜੀਤ ਸਿੰਘ, ਮਨਿੰਦਰ ਸਿੰਘ, ਗੁਰਜੀਤ ਸਿੰਘ, ਗੁਰਮੁਖ ਸਿੰਘ, ਗੁਰਮੀਤ ਸਿੰਘ ਆਪਣੀ ਭੂਮਿਕਾ ਨੂੰ ਚੰਗੇ ਢੰਗ ਨਾਲ ਨਿਭਾਇਆ। ਇਸ ਪ੍ਰੋਗਰਾਮ ਵਿਚ ਮੁੱਖ ਮਿਹਮਾਨ ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਸਨ। ਉਨ੍ਹਾਂ ਨੇ ਬੋਲਦੇ ਕਿਹਾ ਕਿ ਦਸਤਾਰ ਸਿੱਖ ਦੀ ਪਹਿਚਾਣ ਹੈ ਜੋ ਸਾਡੇ ਗੁਰੂਆਂ ਦੀ ਦੇਣ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕ ਅੱਜ ਸਿੱਖ ਨੌਜਵਾਨ ਦਸਤਾਰ ਦੀ ਥਾਂ ’ਤੇ ਟੋਪੀ ਪਾ ਰਹੇ ਹਨ ਜਦਕਿ ਗੁਰੂ ਸਾਹਿਬਾਨਾਂਨੇ ਦਸਤਾਰ ਨੂੰ ਵੱਡਾ ਸਨਮਾਨ ਦਿੱਤਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬਚਪਨ ਤੋਂ ਹੀ ਦਸਤਾਰ ਦਾ ਮਹੱਤਵ ਜ਼ਰੂਰ ਦੱਸਣ। ਇਸ ਮੌਕੇ ਸ. ਪੰਮਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਫ਼ਦਰਜੰਗ ਇਨਕਲੇਵ ਦੇ ਪ੍ਰਧਾਨ ਮਹਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ।