02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਦਿੱਲੀ ਯੂਨੀਵਰਸਿਟੀ ਦੇ ਕਾਲਜ ਖੁੱਲ੍ਹੇ, ਰੈਗਿੰਗ ਕਰਨ ’ਤੇ ਹੋਵੇਗੀ ਸਖ਼ਤ ਕਾਰਵਾਈ

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿਚ ਅੱਜ (28 ਜੁਲਾਈ) ਤੋਂ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਹਜ਼ਾਰਾਂ ਵਿਦਿਆਰਥੀ ਅੱਜ ਪਹਿਲੀ ਵਾਰ ਕਾਲਜ ਗਏ ਹਨ ਅਤੇ ਉਨ੍ਹਾਂ ਲਈ ਸਕੂਲਾਂ ਤੋਂ ਵੱਖਰਾ ਮਾਹੌਲ ਹੋਵੇਗਾ। ਨਵੇਂ ਵਿਦਿਆਰਥੀਆਂ ਦੀ ਰੈਗਿੰਗ ਰੋਕਣ ਲਈ ਦਿੱਲੀ ਯੂਨੀਵਰਸਿਟੀ ਨੇ ਅਤੇ ਕਾਲਜ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਕੀਤੀ ਹੈ ਅਤੇ ਜਾਗਰੂਕਤਾ ਵੀ ਫੈਲਾਈ ਹੈ ਤਾਂ ਕਿ ਪੁਰਾਣੇ ਵਿਦਿਆਰਥੀ ਨਵੇਂ ਵਿਦਿਆਰਥੀਆਂ ਦੀ ਰੈਗਿੰਗ ਨਾ ਕਰ ਸਕਣ। ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਯੂ.ਜੀ.ਸੀ. ਵਲੋਂ ਜਾਰੀ ਦਿਸ਼ਾ-ਨਿਰਦੇਸ਼ ਦੀ ਹਰ ਹਾਲਤ ਵਿਚ ਪਾਲਣਾ ਕਰਨੀ ਹੋਵੇਗੀ। ਰੈਗਿੰਗ ਪ੍ਰਤੀ ਵਿਸ਼ੇਸ਼ ਨਿਗਰਾਨੀ ਦਲਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਇਕ ਮਹੀਨੇ ਤੱਕ ਕੈਂਪਸ ਦੇ ਪ੍ਰਵੇਸ਼ ਦੁਆਰ, ਆਸਪਾਸ ਦੇ ਖੇਤਰਾਂ ਵਿਚ ਗਸ਼ਤ ਕਰੇਗਾ, ਜੇਕਰ ਉਸ ਨੂੰ ਕੋਈ ਵੀ ਸ਼ਿਕਾਇਤ ਮਿਲੀ ਤਾਂ ਉਹ ਉਸੇ ਸਮੇਂ ਕਾਰਵਾਈ ਕਰੇਗਾ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਹੌਲ ਨੂੰ ਸਾਕਾਰਾਤਮਿਕ ਬਣਾਉਣ ਲਈ ਕੈਂਪਸ ਵਿਚ ਸੈਲਫੀ ਕਾਰਨਰ ਬਣਾਏ ਗਏ। ਇਸ ਤੋਂ ਇਲਾਵਾ ਨੁੱਕੜ ਨਾਟਕ, ਪੋਸਟਰ ਮੇਕਿੰਗ, ਰੀਲ ਮੇਕਿੰਗ ਅਤੇ ਵਾਦ-ਵਿਵਾਦ ਜਿਹੇ ਪ੍ਰੋਗਰਾਮ ਵੀ ਕੀਤੇ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਥਾਂ-ਥਾਂ ’ਤੇ ਟ੍ਰੈਫ਼ਿਕ ਜਾਮ ਕਾਰਨ ਲੋਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਗਹਿਰੀਵਾਲਾ ਵਲੋਂ ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ ਨਾਲ ਮੁਲਾਕਾਤ
Ad Position 24
No active advertisement