02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਦਿੱਲੀ ’ਚ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਥਾਂ-ਥਾਂ ’ਤੇ ਟ੍ਰੈਫ਼ਿਕ ਜਾਮ ਕਾਰਨ ਲੋਕ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਬਾਰਿਸ਼ ਪੈਣ ’ਤੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਕਾਫ਼ੀ ਰਾਹਤ ਮਿਲੀ ਹੈ, ਪ੍ਰੰਤੂ ਦਿੱਲੀ ਦੀਆਂ ਵੱਖ-ਵੱਖ ਸੜਕਾਂ ’ਤੇ ਟ੍ਰੈਫ਼ਿਕ ਜਾਮ ਦੀ ਸਥਿਤੀ ਪੈਦਾ ਹੋ ਜਾਣ ਕਰਕੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਕਿੰਨੇ ਘੰਟੇ ਟ੍ਰੈਫ਼ਿਕ ਜਾਮ ਵਿਚ ਫਸੇ ਰਹੇ। ਸਭ ਤੋਂ ਜ਼ਿਆਦਾ ਟ੍ਰੈਫ਼ਿਕ ਜਾਮ, ਵਿਕਾਸ ਮਾਰਗ, ਮੰਡੀ ਹਾਊਸ, ਇੰਡੀਆ ਗੇਟ ਸਰਕਲ, ਜਨਪਥ ਰੋਡ, ਮਥੁਰਾ ਰੋਡ, ਕਸ਼ਮੀਰੀ ਗੇਟ, ਸਰਾਏ ਕਾਲੇ ਖਾਂ, ਅਕਸ਼ੈ ਧਾਮ, ਖੰਜੂਰੀ, ਪਟੇਲ ਨਗਰ ਤੋਂ ਇਲਾਵਾ ਹੋਰਨਾਂ ਇਲਾਕਿਆਂ ਦੀਆਂ ਸੜਕਾਂ ’ਤੇ ਰਿਹਾ। ਕੁਝ ਥਾਵਾਂ ’ਤੇ ਪਾਣੀ ਜਮ੍ਹਾਂ ਹੋਣ ’ਤੇ ਲੋਕਾਂ ਦੀਆਂ ਗੱਡੀਆਂ ਬੰਦ ਹੋ ਗਈਆਂ। ਹਾਲਾਂਕਿ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਚੌਰਾਹਿਆਂ ’ਤੇ ਤਾਇਨਾਤ ਸਨ, ਪ੍ਰੰਤੂ ਟ੍ਰੈਫ਼ਿਕ ਹੀ ਇੰਨੀ ਸੀ ਕਿ ਉਨ੍ਹਾਂ ਦੇ ਵੀ ਵੱਸ ਦੀ ਗੱਲ ਨਾ ਰਹੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 2 ਅਗਸਤ ਤੱਕ ਸਮਾਨ ਵਿਚ ਬੱਦਲ ਛਾਏ ਰਹਿਣਗੇ ਅਤੇ ਕੁਝ ਇਲਾਕਿਆਂ ਵਿਚ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਸਵੇਰੇ ਹੀ ਸ਼ੁਰੂ ਹੋਣ ’ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੰਮਕਾਜੀ ਦੁਕਾਨਦਾਰਾਂ, ਫੈਕਟਰੀਆਂ ਤੇ ਹੋਰ ਧੰਦਾ ਕਰਨ ਵਾਲੇ ਲੋਕਾਂ ਨੂੰ ਵੀ ਬਾਰਿਸ਼ ਦੇ ਕਾਰਨ ਸਮੱਸਿਆ ਆਈ। ਬਾਰਿਸ਼ ਵਿਚ ਹੀ ਲੋਕ ਬਸ ਅੱਡਿਆਂ ’ਤੇ ਖੜ੍ਹੇ ਹੋ ਕੇ ਬਸ ਦਾ ਇੰਤਜ਼ਾਰ ਕਰ ਰਹੇ ਸਨ। ਬਸਾਂ ਦੀ ਆਵਾਜਾਈ ਵਿਚ ਟ੍ਰੈਫ਼ਿਕ ਜਾਮ ਕਰਕੇ ਵਿਘਨ ਪਿਆ।

Ad Position 22
No active advertisement
ਪਿਛਲੀ ਖ਼ਬਰ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸਰਨਾ-ਜੀਕੇ : ਦਿੱਲੀ ਕਮੇਟੀ ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਕਾਲਜ ਖੁੱਲ੍ਹੇ, ਰੈਗਿੰਗ ਕਰਨ ’ਤੇ ਹੋਵੇਗੀ ਸਖ਼ਤ ਕਾਰਵਾਈ
Ad Position 24
No active advertisement