13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭਾਰਤੀ ਕਿਸਾਨ ਯੂਨੀਅਨ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ

ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਨਗਰ ਨਿਗਮ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਾਪਰਟੀ ਆਈ.

Ad Position 21
No active advertisement
ਅਜੀਤ ਡੈਸਕ 13-08-2026
ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਨਗਰ ਨਿਗਮ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਾਪਰਟੀ ਆਈ. ਡੀਜ਼ ਹੋਈਆਂ ਗ਼ਲਤੀਆਂ ਨੂੰ ਦਰੁਸਤ ਕਰਵਾਉਣ ਲਈ ਕਈ ਵਿਅਕਤੀ ਰੋਜ਼ਾਨਾ ਨਿਗਮ ਦੇ ਚੱਕਰ ਲਗਾ ਰਹੇ ਹਨ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਖੱਜਲ੍ਹ-ਖੁਆਰ ਕੀਤਾ ਜਾ ਰਿਹਾ ਹੈ। ਆਗੂਆਂ ਨਾਲ ਦੱਸਿਆ ਕਿ ਪਿੰਡ ਸਸੌਲੀ ਦੇ ਵਿਕਰਾਂਤ ਕੋਲ ਪਿੰਡ ਵਿਖੇ ਲਾਲ ਲਕੀਰ ਅੰਦਰ 248 ਗਜ਼ ਦਾ ਪਲਾਟ ਹੈ, ਜਿਸ ਨੂੰ ਸਰਵੇਖਣ ਦੌਰਾਨ ਨਿਗਮ ਦੇ ਕਰਮਚਾਰੀਆਂ ਨੇ ਉਸ ਦੇ ਗੁਆਂਢੀ ਦੇ ਨਾਂਅ ‘ਤੇ ਤਬਦੀਲ ਕਰ ਦਿੱਤਾ ਹੈ, ਲਿਹਾਜ਼ਾ ਹੁਣ ਵਿਕਰਾਂਤ ਵਲੋਂ ਇਸ ਗ਼ਲਤੀ ਨੂੰ ਦਰੁਸਤ ਕਰਵਾਉਣ ਲਈ ਇਕ ਮਹੀਨੇ ਤੋਂ ਨਿਗਮ ਦੇ ਚੱਕਰ ਲਗਾਏ ਜਾ ਰਹੇ ਹਨ, ਪਰ ਅਧਿਕਾਰੀਆਂ ਨੇ ਵਿਕਰਾਂਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ‘ਚ ਹੀ ਅੱਜ ਨਿਗਮ ਦਫ਼ਤਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਮੌਕੇ ‘ਤੇ ਪੁੱਜੇ ਨਿਗਮ ਦੇ ਡੀ. ਐਮ. ਸੀ. ਜਰਨੈਲ ਸਿੰਘ ਨੇ ਇਸ ਮਸਲੇ ਦੇ ਹੱਲ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਅਤੇ ਪ੍ਰਾਪਰਟੀ ਆਈ. ਡੀ. ਨੂੰ ਠੀਕ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਡੀਆਨਾ, ਡਾਇਰੈਕਟਰ ਮਨਦੀਪ ਰੋਡ ਛਪਾਰ, ਜ਼ਿਲ੍ਹਾ ਸਕੱਤਰ ਵਿਕਰਾਂਤ ਸਸੌਲੀ, ਜਗਾਧਰੀ ਬਲਾਕ ਦੇ ਪ੍ਰਧਾਨ ਪਰਮਜੀਤ ਸਿੰਘ, ਸੰਗਠਨ ਸਕੱਤਰ ਰਾਜੀਵ, ਜ਼ਿਲ੍ਹਾ ਜਨਰਲ ਸਕੱਤਰ ਗੁਰਵੀਰ ਸਿੰਘ ਕਾਲਾ ਖੰਡਵਾ, ਮਨਜੀਤ ਸਿੰਘ, ਰਾਜੇਸ਼, ਨਵਾਬ ਸਿੰਘ ਤੇ ਰਮਨ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਘੂਜੀਤ ਸਿੰਘ ਵਿਰਕ ਵਲੋਂ ਪੀੜਤ ਪਰਿਵਾਰ ਨੂੰ 1 ਲੱਖ ਦੀ ਆਰਥਿਕ ਸਹਾਇਤਾ ਦਾ ਚੈੱਕ ਭੇਟ ਅਗਲੀ ਖ਼ਬਰ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵਲੋਂ ਤਜਵੀਜ਼ਤ ਸੀਮਿੰਟ ਫ਼ੈਕਟਰੀ ਲਗਾਉਣ ਦਾ ਤਿੱਖਾ ਵਿਰੋਧ
Ad Position 24