15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਪਿੰਡ ਮਟੌਰ ’ ਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ

ਗੂ ਹਲਾ ਚੀਕਾ (ਕਲਾਇਤ), 16 ਅਗਸਤ (ਓ. ਪੀ.

Ad Position 21
No active advertisement
ਅਜੀਤ ਡੈਸਕ 17-08-2026
ਗੂ ਹਲਾ ਚੀਕਾ (ਕਲਾਇਤ), 16 ਅਗਸਤ (ਓ. ਪੀ. ਸੈਣੀ)-ਆਜ਼ਾਦੀ ਦਿਵਸ ਦੇ ਮੌਕੇ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਕਲਾਇਤ ਵਿਧਾਨ ਸਭਾ ਹਲਕੇ ਦੇ ਪਿੰਡ ਮਟੌਰ ਵਿਚ ਝੰਡਾ ਲਹਿਰਾਉਣ ਤੋਂ ਬਾਅਦ ਇਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ। ਨੌਜਵਾਨ ਖਿਡਾਰੀਆਂ, ਸਕੂਲੀ ਬੱਚਿਆਂ, ਔਰਤਾਂ, ਪਿੰਡ ਦੇ ਪਤਵੰਤਿਆਂ ਤੇ ਨੌਜਵਾਨਾਂ ਨੇ ਹੱਥਾਂ ਵਿਚ ਤਿਰੰਗਾ ਫੜ ਕੇ ਉਤਸ਼ਾਹ ਤੇ ਦੇਸ਼ ਭਗਤੀ ਦੇ ਜੋਸ਼ ਨਾਲ ਹਿੱਸਾ ਲਿਆ। ਤਿਰੰਗਾ ਯਾਤਰਾ ਮਟੌਰ ਸਪੋਰਟਸ ਸਟੇਡੀਅਮ ਤੋਂ ਸ਼ੁਰੂ ਹੋਈ। ਯਾਤਰਾ ਦੌਰਾਨ ਪਿੰਡ ਵਾਸੀਆਂ ਨੇ ਰਾਸ਼ਟਰੀ ਨਾਇਕਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਯਾਤਰਾ ਪਿੰਡ ਸਕੱਤਰੇਤ ਪਹੁੰਚੀ, ਜਿਥੇ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ ਗਏ। ਪੂਰਾ ਮਾਹੌਲ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸੰਸਦ ਮੈਂਬਰ ਨਵੀਨ ਜਿੰਦਲ ਦੇ ਕੈਥਲ ਦਫ਼ਤਰ ਦੇ ਇੰਚਾਰਜ ਰਵਿੰਦਰ ਧੀਮਾਨ ਨੇ ਕਿਹਾ ਕਿ ਤਿਰੰਗਾ ਨਾ ਸਿਰਫ਼ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਹੈ, ਸਗੋਂ ਭਾਰਤ ਦੀ ਆਜ਼ਾਦੀ, ਏਕਤਾ, ਅਖੰਡਤਾ ਤੇ ਮਾਣ ਦਾ ਪ੍ਰਤੀਕ ਵੀ ਹੈ। ਸੰਸਦ ਮੈਂਬਰ ਨਵੀਨ ਜਿੰਦਲ ਦਾ ਸੰਕਲਪ ਦੇਸ਼ ਦੇ ਹਰ ਨਾਗਰਿਕ ਵਿਚ ਤਿਰੰਗੇ ਪ੍ਰਤੀ ਸਤਿਕਾਰ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਨੇ ਲਗਪਗ ਇਕ ਦਹਾਕੇ ਤੱਕ ਇਕ ਲੰਬੀ ਕਾਨੂੰਨੀ ਲੜਾਈ ਲੜੀ ਤਾਂ ਜੋ ਹਰ ਭਾਰਤੀ ਨੂੰ ਆਪਣੇ ਘਰਾਂ ਵਿਚ ਸਤਿਕਾਰ ਨਾਲ ਤਿਰੰਗਾ ਲਹਿਰਾਉਣ ਦਾ ਅਧਿਕਾਰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੇ ਯਤਨਾਂ ਨੇ ਨਾਗਰਿਕਾਂ ਦੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਅਧਿਕਾਰ ਨੂੰ ਮਜ਼ਬੂਤ ਕੀਤਾ। ਅੱਜ, ਲੱਖਾਂ ਭਾਰਤੀ ਆਪਣੇ ਘਰਾਂ ਵਿਚ ਤਿਰੰਗਾ ਮਾਣ ਨਾਲ ਲਹਿਰਾਉਂਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡੇ ਦਾ ਸਨਮਾਨ ਕਰਨ ਤੇ ਹਰ ਭਾਰਤੀ ਦੇ ਘਰ ਤਿਰੰਗਾ ਲਿਆਉਣ ਦੀ ਇਸ ਮੁਹਿੰਮ ਵਿਚ ਨਵੀਨ ਜਿੰਦਲ ਦਾ ਯੋਗਦਾਨ ਇਤਿਹਾਸਕ ਅਤੇ ਬੇਮਿਸਾਲ ਹੈ। ਉਨ੍ਹਾਂ ਨੇ ਇਨਕਮ ਟੈਕਸ ਕਮਿਸ਼ਨਰ ਰਾਮਨਿਵਾਸ ਮੌਟ, ਭਾਜਪਾ ਆਗੂ ਅਨੀਤਾ ਢੁਲ, ਅਜਮੇਰ ਕੋਚ ਰਾਜਾ ਮਟੌਰ, ਸਰਪੰਚ ਰਮੇਸ਼ ਮਟੌਰ, ਰਾਜੇਸ਼ ਅੰਬਸਰ, ਨਰੇਸ਼ ਢਾਂਡਾ, ਅਚਾਰੀਆ ਮਹੰਤ ਰਾਜਿੰਦਰ ਦਾਸ, ਰੀਤੂ ਬੀਡੀਪੀਓ ਕਲਾਇਤ, ਬਿੰਦਰ ਮਟੌਰ, ਮਹੰਤ ਸੁਮੇਰ ਦਾਸ, ਜਗਮਗ ਮਟੌਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਰਾਮਜੀਤ ਸਿੰਘ, ਰਾਮਜੀਤ ਫਾਟਕ, ਡਾ. ਫੌਜੀ, ਬਿਜੇਸ਼ ਮਟੌਰ, ਸੁਰਿੰਦਰ ਮਟੌਰ, ਮਦਨ ਭੁੱਕਲ, ਹਲਕਾ ਇੰਚਾਰਜ ਵਰਿੰਦਰ ਸਰਾਂ, ਪਿੰਡ ਦੀ ਨੌਜਵਾਨ ਟੀਮ ਅਤੇ ਸਮੂਹ ਪਿੰਡ ਵਾਸੀਆਂ ਨੇ ਤਿਰੰਗਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਬੰਤੋ ਕਟਾਰੀਆ ਨੇ ਨਵੀਂ ਅਨਾਜ ਮੰਡੀ ਛਛਰੌਲੀ ਵਿਖੇ ਲਹਿਰਾਇਆ ਕੌਮੀ ਝੰਡਾ ਅਗਲੀ ਖ਼ਬਰ ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼-ਮਦਨ ਲਾਲ ਢੀਂਗਰਾ ਨੂੰ ਯਾਦ ਕਰਦਿਆਂ...
Ad Position 24