15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਬੰਤੋ ਕਟਾਰੀਆ ਨੇ ਨਵੀਂ ਅਨਾਜ ਮੰਡੀ ਛਛਰੌਲੀ ਵਿਖੇ ਲਹਿਰਾਇਆ ਕੌਮੀ ਝੰਡਾ

ਯਮੁਨਾਨਗਰ, 16 ਅਗਸਤ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਬੰਤੋ ਕਟਾਰੀਆ ਨੇ ਨਵੀਂ ਅਨਾਜ ਮੰਡੀ ਛਛਰੌਲੀ ਵਿਖੇ ਕਰਵਾਏ ਸਬ-ਡਵੀਜ਼ਨ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਵਿਚ ਝੰਡਾ ਲਹਿਰਾਇਆ ਤੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਬੰਤੋ ਕਟਾਰੀਆ ਨੇ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੇ ਸ਼ੁਭ ਮੌਕੇ ‘ਤੇ ਰਾਜ ਦੇ ਸਾਰੇ ਨਾਗਰਿਕਾਂ ਨੂੰ ਆਪਣੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 17-08-2026
ਯਮੁਨਾਨਗਰ, 16 ਅਗਸਤ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਬੰਤੋ ਕਟਾਰੀਆ ਨੇ ਨਵੀਂ ਅਨਾਜ ਮੰਡੀ ਛਛਰੌਲੀ ਵਿਖੇ ਕਰਵਾਏ ਸਬ-ਡਵੀਜ਼ਨ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਵਿਚ ਝੰਡਾ ਲਹਿਰਾਇਆ ਤੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਬੰਤੋ ਕਟਾਰੀਆ ਨੇ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੇ ਸ਼ੁਭ ਮੌਕੇ ‘ਤੇ ਰਾਜ ਦੇ ਸਾਰੇ ਨਾਗਰਿਕਾਂ ਨੂੰ ਆਪਣੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਦਿਨ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਸਾਲ ਦਾ ਆਜ਼ਾਦੀ ਦਿਵਸ ਹਰਿਆਲੀ ਤੀਜ ਦੇ ਪਵਿੱਤਰ ਤਿਉਹਾਰ ਨਾਲ ਮੇਲ ਖਾਂਦਾ ਹੈ। ਉਨ੍ਹਾਂ ਹਰਿਆਲੀ ਤੀਜ ‘ਤੇ ਵੀ ਸਾਰਿਆਂ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਮੁੱਚੇ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਯੋਧਿਆਂ ਦੇ ਬਲਿਦਾਨ ਤੇ ਸਮਰਪਣ ਦੁਆਰਾ ਆਜ਼ਾਦੀ ਪ੍ਰਾਪਤ ਕੀਤੀ ਹੈ, ਇਸ ਨੂੰ ਕਾਇਮ ਰੱਖਣਾ ਹੁਣ ਸਾਡਾ ਸਾਰਿਆਂ ਦਾ ਫ਼ਰਜ ਹੈ। ਬੰਤੋ ਕਟਾਰੀਆ ਨੇ ਉਨ੍ਹਾਂ ਸਾਰੇ ਬਹਾਦਰ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾ ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀਆਂ ਮੋਹਰੀ ਅਰਥਵਿਵਸਥਾਵਾਂ ਵਿਚ ਆਪਣੀ ਸਥਿਤੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ ਅਤੇ ਇਕ ਵਿਕਸਿਤ ਭਾਰਤ ਦੇ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਬੰਤੋ ਕਟਾਰੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਹੁਨਰ ਨੂੰ ਵਧਾਉਣ ਲਈ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ। ਬਜਟ ਵਰਗੇ ਮਹੱਤਵਪੂਰਨ ਦਸਤਾਵੇਜ਼ ਤਿਆਰ ਕਰਨ ਤੋਂ ਪਹਿਲਾਂ ਆਮ ਨਾਗਰਿਕਾਂ ਤੋਂ ਸੁਝਾਅ ਮੰਗੇ ਗਏ ਸਨ ਅਤੇ ਬਜਟ ‘ਚ ਲਾਭਦਾਇਕ ਸੁਝਾਅ ਸ਼ਾਮਿਲ ਕੀਤੇ ਗਏ ਸਨ। ਇਹ ਸਿਰਫ਼ ਵੋਟਿੰਗ ਨਹੀਂ ਸਗੋਂ ਜਨਤਕ ਭਾਗੀਦਾਰੀ ਨੂੰ ਅਪਣਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਇਕ ਯਤਨ ਹੈ। ਇਸ ਮੌਕੇ ਛਛਰੌਲੀ ਦੇ ਐਸ. ਡੀ. ਐਮ. ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪਰੇਡ ਦੀ ਅਗਵਾਈ ਵੇਦਪਾਲ, ਪਰੇਡ ਕਮਾਂਡਰ ਤੇ ਕੁਲਦੀਪ ਸਿੰਘ ਨੇ ਕੀਤੀ। ਪਰੇਡ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਵੀ ਹਿੱਸਾ ਲਿਆ, ਜਦਕਿ ਗੁਰਜਰ ਕੰਨਿਆ ਵਿਦਿਆ ਮੰਦਰ ਦੇਵਧਰ ਤੇ ਗੌਂਡ ਬਲੇਸ ਪਬਲਿਕ ਸਕੂਲ ਮੁਜ਼ਫਤ ਕਲਾਂ ਦੀਆਂ ਬੈਂਡ ਪਾਰਟੀਆਂ ਵੀ ਪ੍ਰੋਗਰਾਮ ਦਾ ਹਿੱਸਾ ਬਣੀਆਂ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਬੱਚਿਆਂ ਨੇ ਸਰੀਰਕ ਸਿਖਲਾਈ, ਡੰਬਲ ਸ਼ੋਅ ਤੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ। ਮਾਰਚ ਪਾਸਟ ਦੌਰਾਨ ਹਰਿਆਣਾ ਪੁਲਿਸ ਦੀ ਟੁਕੜੀ ਨੇ ਪਹਿਲਾ, ਐਨ. ਸੀ. ਸੀ. ਜਵਾਹਰ ਨਵੋਦਿਆ ਵਿਦਿਆਲਿਆ ਗੁਲਾਬਗੜ੍ਹ ਦੀ ਟੀਮ ਨੇ ਦੂਜਾ, ਗੁਰਜਰ ਕੰਨਿਆ ਵਿਦਿਆ ਮੰਦਰ ਦੇਵਧਰ ਦੀ ਬੈਂਡ ਪਾਰਟੀ ਨੇ ਤੀਜਾ ਸਥਾਨ ਅਤੇ ਐਨ. ਸੀ. ਸੀ. ਜੀ. ਐਮ. ਐਸ. ਐਸ. ਐਸ. ਛਛਰੌਲੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਸੱਭਿਆਚਾਰਕ ਪ੍ਰੋਗਰਾਮ ਵਿਚ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਛਛਰੌਲੀ ਨੇ ਪਹਿਲਾ ਸਥਾਨ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਛਛਰੌਲੀ ਨੇ ਦੂਜਾ, ਡੀ. ਐਸ. ਐਸ. ਆਰ. ਸੈਕੰਡਰੀ ਸਕੂਲ ਸਲੇਮਪੁਰ ਖਾਦਰ ਨੇ ਤੀਜਾ ਸਥਾਨ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਛਛਰੌਲੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਅਰਜੁਨ ਸਿੰਘ, ਡੀ. ਐਸ. ਪੀ. ਪੂਜਾ, ਬੀ. ਡੀ. ਪੀ. ਓ. ਕਾਰਤਿਕ ਚੌਹਾਨ, ਨਾਇਬ ਤਹਿਸੀਲਦਾਰ ਆਨੰਦ ਰਾਵਲ, ਨੰਬਰਦਾਰ ਸੰਜੀਵ ਸੈਣੀ, ਮਾਰਕੀਟ ਕਮੇਟੀ ਦੇ ਚੇਅਰਮੈਨ ਕੈਲਾਸ਼ ਚੰਦ ਸ਼ਰਮਾ, ਭਾਜਪਾ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਭਾਜਪਾ ਮੰਡਲ ਪ੍ਰਧਾਨ ਗੌਰਵ ਗੋਇਲ, ਅਮਿਤ ਖਦਰੀ ਅਤੇ ਅਮਿਤ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ . ਏ . ਵੀ . ਗਰਲਜ਼ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਪਿੰਡ ਮਟੌਰ ’ ਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ
Ad Position 24