18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸੰਬੰਧਿਤ ਫਾਰਮ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੇ

ਯਮੁਨਾਨਗਰ, 17 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 09-ਯਮੁਨਾਨਗਰ ਵਿਧਾਨ ਸਭਾ ਹਲਕਾ-ਕਮ-ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ ਦੀ ਪ੍ਰਧਾਨਗੀ ਹੇਠ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਬੀਤੀ 13 ਅਗਸਤ ਤੱਕ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸੰਬੰਧਿਤ ਫਾਰਮ ਨੰਬਰ 9, 10, 11, 11ਏ ਅਤੇ 11 ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ, ਬੀ. ਐਲ.

Ad Position 21
No active advertisement
ਅਜੀਤ ਡੈਸਕ 18-08-2026
ਯਮੁਨਾਨਗਰ, 17 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 09-ਯਮੁਨਾਨਗਰ ਵਿਧਾਨ ਸਭਾ ਹਲਕਾ-ਕਮ-ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ ਦੀ ਪ੍ਰਧਾਨਗੀ ਹੇਠ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਬੀਤੀ 13 ਅਗਸਤ ਤੱਕ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸੰਬੰਧਿਤ ਫਾਰਮ ਨੰਬਰ 9, 10, 11, 11ਏ ਅਤੇ 11 ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ, ਬੀ. ਐਲ. ਏ. 1, ਪ੍ਰਤੀਨਿਧੀਆਂ ਨੂੰ ਸੌਂਪਣ ਦੇ ਸੰਬੰਧ ਵਿਚ ਦੂਜੀ ਹਫ਼ਤਾਵਾਰੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿਚ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ‘ਚ ਬੀ. ਐਲ. ਏ. ਆਮ ਆਦਮੀ ਪਾਰਟੀ ਮੋਹਿਤ ਤਿਆਗੀ, ਆਮ ਆਦਮੀ ਪਾਰਟੀ ਦੇ ਰਵੀ ਗੁਪਤਾ, ਜਨਨਾਇਕ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਗੁਰਜੀਤ ਕੌਰ, ਜਨਨਾਇਕ ਜਨਤਾ ਪਾਰਟੀ ਦੇ ਬੀ.ਐਲ.ਏ. ਪ੍ਰਦੀਪ ਕੁਮਾਰ, ਭਾਰਤੀ ਰਾਸ਼ਟਰੀ ਕਾਂਗਰਸ ਦੇ ਬੀ. ਐਲ. ਏ. ਕੇਸਰ ਸਿੰਘ, ਭਾਰਤੀ ਜਨਤਾ ਪਾਰਟੀ ਦੇ ਬੀ. ਐਲ. ਏ. ਕ੍ਰਿਸ਼ਨਾ ਸਿੰਗਲਾ ਅਤੇ ਸਾਹਿਲ ਨੇ ਹਿੱਸਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੋਟਰ ਸੂਚੀਆਂ 2026 ਦੀ ਵਿਸ਼ੇਸ਼ ਗਹਿਰੀ ਸੁਧਾਈ ਨਾਲ ਸੰਬੰਧਿਤ ਇਕ ਪ੍ਰੋਗਰਾਮ ਚੱਲ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟਰ ਸੂਚੀਆਂ ਗਲਤੀਆਂ ਤੋਂ ਮੁਕਤ ਹੋਣ ਲਈ ਵੱਧ ਤੋਂ ਵੱਧ ਯੋਗ ਵੋਟਰਾਂ ਦੇ ਨਾਮ ਵੋਟਰ ਸੂਚੀਆਂ ਵਿਚ ਸ਼ਾਮਿਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ 31 ਜੁਲਾਈ 2026 ਨੂੰ ਪੂਰੀ ਹੋ ਗਈ ਸੀ, ਉਪਰਤ ਡਰਾਫਟ ਵੋਟਰ ਸੂਚੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਪਲੱਬਧ ਕਰਵਾ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀਆਂ ਪੋਲਿੰਗ ਸਟੇਸ਼ਨਾਂ ‘ਤੇ ਤਾਇਨਾਤ ਬੀ. ਐਲ. ਓਜ਼ ਨਾਲ ਜਨਤਕ ਨਿਰੀਖਣ ਲਈ ਉਪਲੱਬਧ ਹੋਣਗੀਆਂ। ਇਸ ਤੋਂ ਇਲਾਵਾ ਵੋਟਰ ਸੂਚੀਆਂ ਮੁੱਖ ਚੋਣ ਅਧਿਕਾਰੀ ਹਰਿਆਣਾ ਦੀ ਵੈੱਬਸਾਈਟ ‘ਤੇ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵੋਟਰ ਇਨ੍ਹਾਂ ਸੂਚੀਆਂ ਦਾ ਈ. ਆਰ. ਓ. 09-ਯਮੁਨਾਨਗਰ ਦਫ਼ਤਰ ਵਿਖੇ ਮੁਫ਼ਤ ਨਿਰੀਖਣ ਕਰ ਸਕਦਾ ਹੈ। ਇਸ ਤੋਂ ਇਲਾਵਾ ਏ. ਐਸ. ਡੀ. ਡੀ. ਸੂਚੀਆਂ ਈ. ਆਰ. ਓ. 09-ਯਮੁਨਾਨਗਰ ਦਫ਼ਤਰ ਅਤੇ ਨਗਰ ਨਿਗਮ, ਯਮੁਨਾਨਗਰ ਜਗਾਧਰੀ ਦੇ ਦਫ਼ਤਰਾਂ ਵਿਖੇ ਵੀ ਜਨਤਕ ਨਿਰੀਖਣ ਲਈ ਮੁਫ਼ਤ ਉਪਲੱਬਧ ਹਨ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੀਤੀ 7 ਅਗਸਤ ਤੋਂ ਲੈ ਕੇ 13 ਅਗਸਤ ਦੇ ਵਿਚਕਾਰ ਇਸ ਵਿਧਾਨ ਸਭਾ ਹਲਕੇ ਵਿਚ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੀਆਂ ਸੂਚੀਆਂ ਫਾਰਮ ਨੰਬਰ 9, 10, 11, 11 ਏ, ਅਤੇ 11ਬੀ ਨਾਲ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਆਪਣੇ ਬੀ. ਐਲ. ਓ. ਰਾਹੀਂ ਇਨ੍ਹਾਂ ਸੂਚੀਆਂ ਦੀ ਚੰਗੀ ਤਰ੍ਹਾਂ ਸਮੀਖਿਆ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸੰਬੰਧਿਤ ਬੀ. ਐਲ. ਓ. ਰਾਹੀਂ ਉਨ੍ਹਾਂ ਵੋਟਰਾਂ ਨੂੰ ਨੋਟਿਸ ਵੰਡੇ ਜਾ ਰਹੇ ਹਨ, ਜਿਨ੍ਹਾਂ ਦੀ ਮੈਪਿੰਗ 2002 ਦੀ ਵੋਟਰ ਸੂਚੀ ਵਿਚ ਪੂਰੀ ਨਹੀਂ ਹੋਈ ਹੈ ਜਾਂ ਜਿਨ੍ਹਾਂ ਦੇ ਨਾਮ ਆਦਿ, 2002 ਦੀ ਵੋਟਰ ਸੂਚੀ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸਾਰੇ ਯੋਗ ਨੌਜਵਾਨਾਂ ਜਿਨ੍ਹਾਂ ਦੀ ਉਮਰ 1 ਜੁਲਾਈ 2026 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਫਾਰਮ ਨੰ. 6 ਭਰ ਕੇ ਪੂਰੇ ਦਸਤਾਵੇਜ਼ਾਂ ਸਮੇਤ ਸੰਬੰਧਿਤ ਬੀ. ਐਲ. ਓ. ਨੂੰ ਨਵੀਂ ਵੋਟ ਲਈ ਆਪਣੀ ਅਰਜ਼ੀ ਦੇਣ ਤਾਂ ਜੋ ਲੋਕਤੰਤਰ ‘ਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਡੱਬਵਾਲੀ ਵਿਖੇ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਦਾ ਪੁਤਲਾ ਸਾੜਦੇ ਹੋਏ ਸਫ਼ਾਈ ਕਰਮਚਾਰੀ। ਸਫ਼ਾਈ ਕਾਮਿਆਂ ਨੇ ਫੂਕਿਆ ਸ... ਅਗਲੀ ਖ਼ਬਰ ਵਿਰਕ ਵਲੋਂ ਸੁਖਬੀਰ ’ ਤੇ ਹੋਏ ਹਮਲੇ ਦੀ ਨਿਖੇਧੀ
Ad Position 24