ਆਜ਼ਾਦੀ ਦਿਵਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ
ਨਾਰਾਇਣਗੜ੍ਹ, 17 ਅਗਸਤ (ਪੀ ਸਿੰਘ)-ਸਬ-ਡਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਮਾਰੋਹ ’ਚ ਵਿਧਾਇਕ ਸ਼ੈਲੀ ਚੌਧਰੀ ਨੇ ਸ਼ਲਾਘਾਯੋਗ ਕੰਮ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸਨਮਾਨ ਹਾਸਿਲ ਕਰਨ ਵਾਲੀਆਂ ਸ਼ਖ਼ਸੀਅਤਾਂ ’ਚ ਸੀ.
ਨਾਰਾਇਣਗੜ੍ਹ, 17 ਅਗਸਤ (ਪੀ ਸਿੰਘ)-ਸਬ-ਡਵੀਜ਼ਨ ਪੱਧਰੀ ਆਜ਼ਾਦੀ ਦਿਵਸ ਸਮਾਰੋਹ ’ਚ ਵਿਧਾਇਕ ਸ਼ੈਲੀ ਚੌਧਰੀ ਨੇ ਸ਼ਲਾਘਾਯੋਗ ਕੰਮ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸਨਮਾਨ ਹਾਸਿਲ ਕਰਨ ਵਾਲੀਆਂ ਸ਼ਖ਼ਸੀਅਤਾਂ ’ਚ ਸੀ. ਆਈ. ਡੀ. ਦੇ ਏ. ਐਸ. ਆਈ. ਨਰਿਨ ਕੁਮਾਰ, ਏ. ਆਈ. ਪੀ. ਆਰ. ਓ. ਮਨੋਜ ਕੁਮਾਰ, ਐਮ. ਬੀ. ਪੀ. ਕਰਮਚੰਦ ਅਤੇ ਟਾਈਪਿਸਟ ਕਮਲ ਕੁਮਾਰ ਸ਼ਾਮਿਲ ਸਨ। ਇਸੇ ਤਰ੍ਹਾਂ ਜੀ. ਐਸ. ਐਸ. ਐਸ. ਕੁੱਕੜ ਮਾਜਰਾ ਦੇ ਸੁਪਰਵਾਈਜ਼ਰ ਮਨਦੀਪ ਸੈਣੀ ਅਤੇ ਜੀ. ਐਮ. ਐਸ. ਐਸ. ਐਸ. ਸ਼ਹਿਜ਼ਾਦਪੁਰ ਦੇ ਪੀ. ਜੀ. ਟੀ. ਮੈਥ ਗੁਰਮੀਤ ਨੂੰ ਐਸ. ਆਈ. ਆਰ ਵਿਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ, ਜਦਕਿ ਸਿਵਲ ਹਸਪਤਾਲ ਨਾਰਾਇਣਗੜ੍ਹ ਤੋਂ ਸੀਨੀਅਰ ਨਰਸਿੰਗ ਅਫ਼ਸਰ ਰੇਖਾ ਸ਼ਰਮਾ, ਮੁੱਖ ਤਕਨੀਕੀ ਅਧਿਕਾਰੀ ਮੋਹਨ ਲਾਲ, ਮੈਡੀਕਲ ਅਫ਼ਸਰ ਡਾ. ਗੌਰਵ ਸ਼ਰਮਾ, ਜਨ ਸਿਹਤ ਵਿਭਾਗ ਤੋਂ ਜੂਨੀਅਰ ਇੰਜੀਨੀਅਰ ਸੰਜੀਵ ਕੁਮਾਰ ਅਤੇ ਸਹਾਇਕ ਵਰਿੰਦਰ, ਐਸ. ਡੀ. ਐਮ. ਦਫ਼ਤਰ ਤੋਂ ਅਪ੍ਰੈਂਟਿਸ ਪ੍ਰੀਤੀ ਤੇ ਅਪ੍ਰੈਂਟਿਸ ਸ਼ੁਭਮ, ਚੋਣ ਦਫ਼ਤਰ ਤੋਂ ਤਕਨੀਕੀ ਸਹਾਇਕ ਸੋਨਮ ਦੇਵੀ, ਖੇਤੀਬਾੜੀ ਸੁਪਰਵਾਈਜ਼ਰ ਵਿਸ਼ਾਲ ਗਿੱਲ ਤੇ ਰਿਤੂ, ਖੇਤੀਬਾੜੀ ਵਿਭਾਗ ਤੋਂ ਏ. ਟੀ. ਐਮ. ਨਮਨ ਕੁਮਾਰ, ਬੀ. ਏ. ਓ. ਸ਼ਹਿਜਾਦਪੁਰ ਸੰਕੇਤ ਸ਼ਰਮਾ ਅਤੇ ਫੀਲਡ ਮੈਨ ਨਵੀਨ ਵੀ ਸਨਮਾਨਿਤ ਸ਼ਖ਼ਸੀਅਤਾਂ ‘ਚ ਸ਼ਾਮਿਲ ਸਨ।