30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਵਿਧਾਨ ਸਭਾ ’ ਚ ਚੁੱਕਣ ਲਈ ਵਿਧਾਇਕ ਦੇ ਨਿੱਜੀ ਸਕੱਤਰ ਨੂੰ ਦਿੱਤਾ ਮੰਗ ਪੱਤਰ ਨਿੱਜੀਕਰਨ, ਸਮਾਰਟ ਮੀਟਰ ਯੋਜਨਾ ਤੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦਾ ਵਿਰੋਧ-ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਬੰਦੀ ਸਿੰਘ ਦੀ ਚੜ੍ਹਦੀ ਕਲਾ ਤੇ ਰਿਹਾਈ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਵਲੋਂ ਕਰਵਾਇਆ ਅਰਦਾਸ ਬੇਨਤੀ ਸਮਾਗਮ

ਕਰਤਾਰਪੁਰ, 30 ਅਗਸਤ (ਜਨਕ ਰਾਜ ਗਿੱਲ)- ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਮੌਜੂਦਾ ਸਮੇਂ ਅੰਦਰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਨਜ਼ਰ ਬੰਦ ਸਮੂਹ ਬੰਦੀ ਸਿੰਘ ਦੀ ਚੱੜਦੀਕਲਾ ਅਤੇ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯਤਨਾਂ ਸਦਕਾ ਉਲੀਕੇ ਗਏ ਅਰਦਾਸ ਬੇਨਤੀ ਸਮਾਗਮ ਦੇ ਚਲਦਿਆਂ ਅੱਜ ਹਲਕਾ ਕਰਤਾਰਪੁਰ ਵਿਖੇ ਬੰਦੀ ਸਿੰਘ ਦੀ ਚੜਦੀਕਲਾ ਅਤੇ ਜਲਦ ਰਿਹਾਈ ਲਈ ਅਕਾਲ ਪੁਰਖ ਸਨਮੁੱਖ ਅਰਦਾਸ ਬੇਨਤੀ ਧਾਰਮਿਕ ਸਮਾਗਮ ਮੈਂਬਰ ਸ਼੍ਰੋਮਣੀ ਕਮੇਟੀ ਜਥੇ: ਰਣਜੀਤ ਸਿੰਘ ਦੀ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਮਹਿੰਦਰ ਸਿੰਘ ਕੇ. ਪੀ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ’ਚ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਛੇਵੀਂ ਸ੍ਰੀ ਗੰਗਸਰ ਸਾਹਿਬ ਵਿਖੇ ਕਰਵਾਇਆ ਗਿਆ ।

Ad Position 21
No active advertisement
ਅਜੀਤ ਡੈਸਕ 31-08-2026
ਕਰਤਾਰਪੁਰ, 30 ਅਗਸਤ (ਜਨਕ ਰਾਜ ਗਿੱਲ)- ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਮੌਜੂਦਾ ਸਮੇਂ ਅੰਦਰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਨਜ਼ਰ ਬੰਦ ਸਮੂਹ ਬੰਦੀ ਸਿੰਘ ਦੀ ਚੱੜਦੀਕਲਾ ਅਤੇ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯਤਨਾਂ ਸਦਕਾ ਉਲੀਕੇ ਗਏ ਅਰਦਾਸ ਬੇਨਤੀ ਸਮਾਗਮ ਦੇ ਚਲਦਿਆਂ ਅੱਜ ਹਲਕਾ ਕਰਤਾਰਪੁਰ ਵਿਖੇ ਬੰਦੀ ਸਿੰਘ ਦੀ ਚੜਦੀਕਲਾ ਅਤੇ ਜਲਦ ਰਿਹਾਈ ਲਈ ਅਕਾਲ ਪੁਰਖ ਸਨਮੁੱਖ ਅਰਦਾਸ ਬੇਨਤੀ ਧਾਰਮਿਕ ਸਮਾਗਮ ਮੈਂਬਰ ਸ਼੍ਰੋਮਣੀ ਕਮੇਟੀ ਜਥੇ: ਰਣਜੀਤ ਸਿੰਘ ਦੀ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਮਹਿੰਦਰ ਸਿੰਘ ਕੇ.ਪੀ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ’ਚ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਛੇਵੀਂ ਸ੍ਰੀ ਗੰਗਸਰ ਸਾਹਿਬ ਵਿਖੇ ਕਰਵਾਇਆ ਗਿਆ ।ਇਸ ਮੌਕੇ 28 ਅਗਸਤ ਨੂੰ ਗੁਰੂਘਰ ਵਿਖੇ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਰਾਹੀਂ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਅਤੇ ਕਥਾ ਕੀਰਤਨ ਕਰਦਿਆਂ ਸਮੂਹ ਬੰਦੀ ਸਿੰਘ ਦੀ ਚੱੜਦੀਕਲਾ ਅਤੇ ਜਲਦ ਰਿਹਾਈ ਦੀ ਅਰਦਾਸ ਅਕਾਲ ਪੁਰਖ ਚਰਨਾਂ ’ਚ ਕੀਤੀ। ਇਸ ਮੌਕੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ.ਪੀ ਨੇ ਆਖਿਆ ਕਿ ‘ ਸਰਕਾਰਾਂ ਨੇ ਹਮੇਸ਼ਾ ਸਿੱਖ ਕੌਮ ਨਾਲ ਮਤਰਿਆ ਵਤੀਰਾ ਕੀਤਾ ਹੈ ਤਾਂ ਤੇ ਅੱਜ ਦੇਸ਼ ਅੰਦਰ ਸਿੱਖ ਲਈ ਕਾਨੂੰਨ ਹੋਰ ਅਤੇ ਬਾਕੀਆਂ ਲਈ ਕੁਝ ਹੋਰ ਜਿਸਦੀ ਮਿਸਾਲ ਅੱਜ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਮੂਹ ਬੰਦੀ ਸਿੰਘ ਹਨ । ਸਮਾਗਮ ਦੇ ਅੰਤ ’ਚ ਮੈਂਬਰ ਸ਼੍ਰੋਮਣੀ ਕਮੇਟੀ ਜਥੇ: ਰਣਜੀਤ ਸਿੰਘ ਕਾਹਲੋਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ‘ਆਜ਼ਾਦੀ ਦੇਸ਼ ਦੇ ਹਰੇਕ ਨਾਗਰਿਕ ਦਾ ਜਨਮ ਸਿੱਧ ਅਧਿਕਾਰ ਹੈ ਪਰ ਦੇਸ਼ ਅੰਦਰ ਦੇਸ਼ ਦੇ ਕਾਨੂੰਨ ਤਹਿਤ ਆਪਣੀਆਂ ਸਾਰੀਆਂ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਦੇਸ਼ ਦਾ ਕਾਨੂੰਨ ਸਮੂਹ ਬੰਦੀ ਸਿੰਘ ਨੂੰ ਮਨੁੱਖੀ ਅਧਿਕਾਰਾਂ ਦੇ ਘਾਣ ਤਹਿਤ ਹੀ ਜੇਲ੍ਹਾਂ ’ਚ ਬੰਦ ਕਰੀ ਬੈਠਾ ਹੈ ਜੋ ਸਾਫ ਕਰਦਾ ਹੈ ਕਿ ਮਨੁੱਖਤਾ ਦੀ ਸੇਵਾ ’ਚ ਹਮੇਸ਼ਾ ਤੱਤਪਰ ਰਹਿਣ ਵਾਲੀ ਸਿੱਖ ਕੌਮ ਲਈ ਦੇਸ਼ ਦੇ ਕਾਨੂੰਨ ਅੰਦਰ ਦੂਹਰੇ ਮਾਪਢੰਡ ਹਨ । ਇਸ ਮੌਕੇ ਖੇਤਰ ਭਰ ਦੀਆਂ ਸਮਾਜ ਸੇਵੀ,ਧਾਰਮਿਕ ਜਥਬੰਦੀਆਂ ਅਤੇ ਰਾਜਨੀਤਿਕ ਸ਼ਖਸਿਅਤਾਂ ’ਚ ਉਪ ਜ਼ਿਲ੍ਹਾ ਪ੍ਰਧਾਨ ਸੇਵਾ ਸਿੰਘ, ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ, ਸ਼ਹਿਰੀ ਮਨਜੀਤ ਸਿੰਘ, ਸਰਕਲ ਪ੍ਰਧਾਨ ਪਚਰੰਗਾ ਹਰਵਲਿੰਦਰ ਸਿੰਘ ਬਲੀਨਾ,ਸਰਕਲ ਪ੍ਰਧਾਨ ਸਰਦੂਲ ਸਿੰਘ ਬੂਟਾ,ਹਲਕਾ ਯੂਥ ਪ੍ਰਧਾਨ (ਸ਼੍ਰੋਅਦ) ਹਰਵਿੰਦਰ ਸਿੰਘ ਰਿੰਕੂ, ਸੀਨੀਅਰ ਅਕਾਲੀ ਆਗੂ ਭਾਈ ਬਲਵਿੰਦਰ ਸਿੰਘ ਤਿੰਮੋਵਾਲ,ਸੀਨੀਅਰ ਅਕਾਲੀ ਆਗੂ ਗੁਰਦੇਵ ਸਿੰਘ ਮਾਹਲ,ਬਲਬੀਰ ਸਿੰਘ ਚੌਹਾਨ,ਜਥੇ: ਕੁਲਵੰਤ ਸਿੰਘ,ਨੰਬਰਦਾਰ ਜਾਗੀਰ ਸਿੰਘ,ਸਰਪੰਚ ਜੋਗਾ ਸਿੰਘ,ਸੁਖਬੀਰ ਸਿੰਘ ਬੀਰਾ ਨੰਗਲ ਸਲੇਮਪੁਰ,ਨਰਿੰਦਰ ਸਿੰਘ ਲਖਵਿੰਦਰ ਸਿੰਘ,ਰਣਜੀਤ ਸਿੰਘ,ਅਮਰਜੀਤ ਸਿੰਘ,ਸੁਖਦੇਵ ਸਿੰਘ,ਜੁਝਾਰ ਸਿੰਘ,ਸਤਨਾਮ ਸਿੰਘ,ਤੋਂ ਇਲਾਵਾ ਮੈਬਰ ਸ਼੍ਰੋਮਣੀ ਕਮੇਟੀ ਬੀਬੀ ਗੁਰਮੀਤ ਕੌਰ ਭਟਨੂਰਾ,ਬੀਬੀ ਪਰਮਜੀਤ ਕੌਰ, ਬੀਬੀ ਰਣਜੀਤ ਕੌਰ ਅਤੇ ਗੁਰਦੁਆਰਾ ਗੰਗਸਰ ਸਾਹਿਬ ਦੇ ਮੈਨੇਜਰ ਭਾਈ ਕੰਵਲਜੀਤ ਸਿੰਘ ਤੋਂ ਇਲਾਵਾ ਬਹੁ ਗਿਣਤੀ ’ਚ ਸੰਗਤ ਅਰਦਾਸ ਸਮਾਗਮ ’ਚ ਗੁਰੂਘਰ ਨਤਮਸਤਕ ਹੋਈਆਂ।
Ad Position 22
No active advertisement
ਪਿਛਲੀ ਖ਼ਬਰ ਵੱਖ - ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਹਾਕੀ ਦੇ ਗੜ੍ਹ ਸੰਸਾਰਪੁਰ ਵਿਚ ਰਾਊਂਡਗਲਾਸ ਹਾਕੀ ਅਕੈਡਮੀ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24