30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਘਰ ’ ਚੋਂ ਅੱਧਾ ਕਿੱਲੋ ਚਾਂਦੀ ਅਤੇ ਇੱਕ ਮੋਬਾਈਲ ਫੋਨ ਚੋਰੀ

ਕਾਲਾਂਵਾਲੀ/ਸਿਰਸਾ, 30 ਅਗਸਤ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੀ ਗੁਦਰਾਣਾ ਰੋਡ ’ਤੇ ਸੰਗਮ ਪੈਲੇਸ ਗਲੀ ਵਿੱਚ ਇੱਕ ਬੰਦ ਘਰ ਵਿੱਚੋਂ ਇੱਕ ਅਣਪਛਾਤੇ ਚੋਰ ਨੇ ਅੱਧਾ ਕਿਲੋਗ੍ਰਾਮ ਚਾਂਦੀ ਅਤੇ ਇੱਕ ਮੋਬਾਈਲ ਫੋਨ ਚੋਰੀ ਕਰ ਲਿਆ। ਇਸ ਚੋਰੀ ਦੀ ਸੂਚਨਾ ਮਿਲਣ ’ਤੇ ਡਾਇਲ 112 ਟੀਮ, ਥਾਣਾ ਕਾਲਾਂਵਾਲੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮਕਾਨ ਮਾਲਕ ਅਤੇ ਆਲੇ ਦੁਆਲੇ ਦੇ ਲੋਕਾਂ ਤੋਂ ਚੋਰੀ ਸੰਬੰਧੀ ਜਾਣਕਾਰੀ ਇਕੱਠੀ ਕੀਤੀ।

Ad Position 21
No active advertisement
ਅਜੀਤ ਡੈਸਕ 31-08-2026
ਕਾਲਾਂਵਾਲੀ/ਸਿਰਸਾ, 30 ਅਗਸਤ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੀ ਗੁਦਰਾਣਾ ਰੋਡ ’ਤੇ ਸੰਗਮ ਪੈਲੇਸ ਗਲੀ ਵਿੱਚ ਇੱਕ ਬੰਦ ਘਰ ਵਿੱਚੋਂ ਇੱਕ ਅਣਪਛਾਤੇ ਚੋਰ ਨੇ ਅੱਧਾ ਕਿਲੋਗ੍ਰਾਮ ਚਾਂਦੀ ਅਤੇ ਇੱਕ ਮੋਬਾਈਲ ਫੋਨ ਚੋਰੀ ਕਰ ਲਿਆ। ਇਸ ਚੋਰੀ ਦੀ ਸੂਚਨਾ ਮਿਲਣ ’ਤੇ ਡਾਇਲ 112 ਟੀਮ, ਥਾਣਾ ਕਾਲਾਂਵਾਲੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮਕਾਨ ਮਾਲਕ ਅਤੇ ਆਲੇ ਦੁਆਲੇ ਦੇ ਲੋਕਾਂ ਤੋਂ ਚੋਰੀ ਸੰਬੰਧੀ ਜਾਣਕਾਰੀ ਇਕੱਠੀ ਕੀਤੀ। ਮਕਾਨ ਮਾਲਕ ਰਾਜਾ ਰਾਮ ਦੀ ਪਤਨੀ ਕਿਰਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਵੇਰੇ 11 ਵਜੇ ਰਿਸ਼ਤੇਦਾਰਾਂ ਦੇ ਘਰ ਅਫਸੋਸ ਕਰਨ ਲਈ ਪਿੰਡ ਭੰਗੂ ਗਿਆ ਹੋਇਆ ਸੀ। ਜਦੋਂ ਉਹ ਦੁਪਹਿਰ 2 ਵਜੇ ਦੇ ਕਰੀਬ ਵਾਪਸ ਆਏ ਤਾਂ ਉਨ੍ਹਾਂ ਨੇ ਆਪਣੇ ਘਰ ਦੇ ਨਾਲ ਲੱਗਦੇ ਇੱਕ ਬੰਦ ਘਰ ਵਿੱਚੋਂ ਇੱਕ ਵਿਅਕਤੀ ਨੂੰ ਕੰਧ ਟੱਪਦੇ ਹੋਏ ਦੇਖਿਆ। ਜੋਕਿ ਭੱਜ ਰਿਹਾ ਸੀ। ਜਦੋਂ ਉਹ ਅੰਦਰ ਗਏ ਤਾਂ ਉਨ੍ਹਾਂ ਨੇ ਅਲਮਾਰੀ ਦਾ ਸਮਾਨ ਖਿੰਡਿਆ ਹੋਇਆ ਪਾਇਆ। ਜਿਸ ਵਿੱਚੋਂ ਅੱਧਾ ਕਿਲੋ ਚਾਂਦੀ ਅਤੇ ਇੱਕ ਮੋਬਾਈਲ ਫੋਨ ਗਾਇਬ ਸੀ। ਫਿਰ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਚੌਕੀ ਇੰਚਾਰਜ ਚੰਦਨ ਸਿੰਘ ਅਤੇ ਡਾਇਲ 112 ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਣਕਾਰੀ ਇਕੱਠੀ ਕੀਤੀ। ਚੌਕੀ ਇੰਚਾਰਜ ਚੰਦਨ ਸਿੰਘ ਨੇ ਦੱਸਿਆ ਕਿ ਪੁਲਿਸ ਆਲੇ ਦੁਆਲੇ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਉਮੀਦ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੇਹਰਵਾਲਾ ਹੜਤਾਲੀ ਸਫਾਈ ਕਾਮਿਆਂ ਨੂੰ ਸਮਰਥਨ ਦੇਣ ਲਈ ਪਹੁੰਚੇ ਅਗਲੀ ਖ਼ਬਰ ਵੱਖ - ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ
Ad Position 24