30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਗਰਵਾਲ ਸਭਾ ਵਲੋਂ ਅਗਸਤ ਮਹੀਨੇ ਜਨਮੇ ਮੈਂਬਰਾਂ ਦਾ ਸਾਂਝਾ ਜਨਮ ਦਿਨ ਮਨਾਇਆ ਅਜਿਹੇ ਸਮਾਗਮਾਂ ਨਾਲ ਸਮਾਜ ਦੇ ਲੋਕਾਂ ਵਿੱਚ ਆਪਸੀ ਪਿਆਰ, ਸਾਂਝ ਅਤੇ ਏਕਤਾ ਵਧਦੀ ਹੈ- ਰਮੇਸ਼ ਗੋਇਲ

ਟੋਹਾਣਾ, 30 ਅਗਸਤ (ਮਨਜੀਤ ਸਿੰਘ)- ਟੋਹਾਣਾ ਦੇ ਸਿੰਬਲ ਰੋਡ ਸਥਿਤ ਅਗਰਵਾਲ ਸਭਾ ਦੇ ਦਫ਼ਤਰ ਵਿਖੇ ਸਭਾ ਦੇ ਪ੍ਰਧਾਨ ਰਮੇਸ਼ ਗੋਇਲ ਦੀ ਪ੍ਰਧਾਨਗੀ ਹੇਠ ਅਗਸਤ ਮਹੀਨੇ ਵਿੱਚ ਜਨਮੇ ਸਭਾ ਦੇ ਮੈਂਬਰਾਂ ਦਾ ਸਾਂਝਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਉਦਯੋਗਪਤੀ ਪ੍ਰਵੀਨ ਜੈਨ (ਬੁਢਲਾਡਾ ਪਲਾਈ ਵਾਲੇ) ਅਤੇ ਮਹੇਸ਼ ਜੈਨ ਪਿੰਟਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਗਸਤ ਮਹੀਨੇ ਵਿੱਚ ਜਨਮ ਦਿਨ ਮਨਾਉਣ ਵਾਲੇ ਮੈਂਬਰਾਂ ਨੂੰ ਸਭਾ ਵੱਲੋਂ ਵਿਸ਼ੇਸ਼ ਤੋਹਫ਼ੇ ਵਜੋਂ ਅਗਰੋਹਾ ਧਾਮ ਦਾ ਮਨਮੋਹਕ ਚਿੱਤਰ ਅਤੇ ਵਧਾਈ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਤਸਵੀਰ : ਮਨਜੀਤ ਸਿੰਘ ਟੋਹਾਣਾ 31-08-2026
ਟੋਹਾਣਾ, 30 ਅਗਸਤ (ਮਨਜੀਤ ਸਿੰਘ)- ਟੋਹਾਣਾ ਦੇ ਸਿੰਬਲ ਰੋਡ ਸਥਿਤ ਅਗਰਵਾਲ ਸਭਾ ਦੇ ਦਫ਼ਤਰ ਵਿਖੇ ਸਭਾ ਦੇ ਪ੍ਰਧਾਨ ਰਮੇਸ਼ ਗੋਇਲ ਦੀ ਪ੍ਰਧਾਨਗੀ ਹੇਠ ਅਗਸਤ ਮਹੀਨੇ ਵਿੱਚ ਜਨਮੇ ਸਭਾ ਦੇ ਮੈਂਬਰਾਂ ਦਾ ਸਾਂਝਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਉਦਯੋਗਪਤੀ ਪ੍ਰਵੀਨ ਜੈਨ (ਬੁਢਲਾਡਾ ਪਲਾਈ ਵਾਲੇ) ਅਤੇ ਮਹੇਸ਼ ਜੈਨ ਪਿੰਟਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨਾਂ ਪ੍ਰਵੀਨ ਜੈਨ ਅਤੇ ਮਹੇਸ਼ ਜੈਨ ਪਿੰਟਾ ਨੇ ਕਿਹਾ ਕਿ ਅਗਰਵਾਲ ਸਭਾ ਵੱਲੋਂ ਇਸ ਤਰ੍ਹਾਂ ਦੇ ਸਮਾਗਮ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਅਜਿਹੇ ਸਮਾਗਮਾਂ ਰਾਹੀਂ ਸਮਾਜ ਦੇ ਲੋਕਾਂ ਨੂੰ ਇਕ-ਦੂਜੇ ਨਾਲ ਮਿਲਣ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਇਸ ਉਪਰਾਲੇ ਲਈ ਅਗਰਵਾਲ ਸਭਾ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਅਗਸਤ ਮਹੀਨੇ ਵਿੱਚ ਜਨਮੇ ਸਾਰੇ ਮੈਂਬਰਾਂ ਲਈ ਸਾਂਝੇ ਜਨਮ ਦਿਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਵਿਸ਼ਾਲ ਕੇਕ ਕੱਟਿਆ। ਕੇਕ ਕੱਟਣ ਦੀ ਰਸਮ ਮੁੱਖ ਮਹਿਮਾਨ ਪ੍ਰਵੀਨ ਜੈਨ ਅਤੇ ਮਹੇਸ਼ ਜੈਨ ਪਿੰਟਾ ਵੱਲੋਂ ਅਦਾ ਕੀਤੀ ਗਈ। ਇਸ ਉਪਰੰਤ ਸਭਾ ਵੱਲੋਂ ਹਾਜ਼ਰ ਮੈਂਬਰਾਂ ਲਈ ਜਲਪਾਨ ਦਾ ਪ੍ਰਬੰਧ ਵੀ ਕੀਤਾ ਗਿਆ। ਅਗਸਤ ਮਹੀਨੇ ਵਿੱਚ ਜਨਮ ਦਿਨ ਮਨਾਉਣ ਵਾਲੇ ਮੈਂਬਰਾਂ ਨੂੰ ਸਭਾ ਵੱਲੋਂ ਵਿਸ਼ੇਸ਼ ਤੋਹਫ਼ੇ ਵਜੋਂ ਅਗਰੋਹਾ ਧਾਮ ਦਾ ਮਨਮੋਹਕ ਚਿੱਤਰ ਅਤੇ ਵਧਾਈ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਰਮੇਸ਼ ਗੋਇਲ ਨੇ ਕਿਹਾ ਕਿ ਸਭਾ ਵੱਲੋਂ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਮੈਂਬਰਾਂ ਵਿੱਚ ਆਪਸੀ ਮੇਲ-ਜੋਲ, ਪਿਆਰ, ਭਾਈਚਾਰਕ ਸਾਂਝ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਕੱਠੇ ਹੋ ਕੇ ਖੁਸ਼ੀਆਂ ਸਾਂਝੀਆਂ ਕਰਨ ਨਾਲ ਆਪਸੀ ਰਿਸ਼ਤੇ ਹੋਰ ਗੂੜ੍ਹੇ ਹੁੰਦੇ ਹਨ। ਇਸ ਮੌਕੇ ਐਡਵੋਕੇਟ ਸਤਪਾਲ ਸਿੰਗਲਾ, ਕ੍ਰਿਸ਼ਨ ਬਾਂਸਲ, ਸੁਰੇਸ਼ ਸਿੰਗਲਾ, ਰਾਮਫਲ ਗਰਗ, ਸੁਭਾਸ਼ ਗੋਇਲ, ਕਮਲ ਜੈਨ, ਰਜਨੀਸ਼ ਜੈਨ, ਅਨਿਲ ਅਗਰਵਾਲ, ਅਜੈ ਗੋਇਲ, ਵਾਈ.ਪੀ. ਗਰਗ, ਡਾ. ਗਗਨਦੀਪ ਗਰਗ, ਕ੍ਰਿਸ਼ਨ ਗੋਇਲ, ਗਿਆਨੀ ਰਾਮ ਬਾਂਸਲ, ਸਤਪਾਲ ਗਰਗ, ਬੀਰੂ ਅਗਰਵਾਲ, ਅੰਮ੍ਰਿਤ ਗੋਇਲ (ਡੇਅਰੀ ਵਾਲੇ) ਸਮੇਤ ਵੱਡੀ ਗਿਣਤੀ ਵਿੱਚ ਅਗਰਵਾਲ ਸਮਾਜ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਾਂਦਪੁਰਾ ਤੇ ਰੱਤਾਥੇਹ ਵਿਖੇ ਲੰਬੇ ਕੇਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਟੋਹਾਣਾ ’ ਚ ਚੱਲ ਰਹੇ ਧਰਨੇ ਦੇ ਚੌਥੇ ਦਿਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕੀਤੀ ਸ਼ਮੂਲੀਅ...
Ad Position 24