04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਡੱਬਵਾਲੀ: ਨੋਟਿਸਾਂ ਦੇ ਵਿਰੋਧ ’ਚ 9 ਸਫ਼ਾਈ ਮੁਲਾਜ਼ਮਾਂ ਨੇ ਕਰਵਾਇਆ ਮੁੰਡਨ ਗਾਂਧੀ ਚੌਕ ’ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਡੱਬਵਾਲੀ/ਕਾਲਾਂਵਾਲੀ/ਸਿਰਸਾ, 4 ਸਤੰਬਰ (ਇਕਬਾਲ ਸਿੰਘ ਸ਼ਾਂਤ, ਭੁਪਿੰਦਰ ਪੰਨੀਵਾਲੀਆ )-ਹੜਤਾਲੀ ਸਫ਼ਾਈ ਮੁਲਾਜ਼ਮਾਂ ਨੂੰ ਡਿਊਟੀ ’ਤੇ ਪਰਤਣ ਦੇ ਨੋਟਿਸ ਜਾਰੀ ਹੋਣ ਦੇ ਖਿਲਾਫ਼ ਅੱਜ ਇੱਥੇ 9 ਸਫ਼ਾਈ ਮੁਲਾਜ਼ਮਾਂ ਨੇ ਜਨਤਕ ਤੌਰ ’ਤੇ ਸਾਂਝਾ ਮੁੰਡਨ ਕਰਵਾਇਆ। ਨਗਰਪਾਲਿਕਾ ਕਰਮਚਾਰੀ ਸੰਘ, ਹਰਿਆਣਾ ਦੇ ਬੈਨਰ ਹੇਠ ਮੁਲਾਜ਼ਮਾਂ ਨੇ ਗਾਂਧੀ ਚੌਕ ’ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਡੱਬਵਾਲੀ/ਕਾਲਾਂਵਾਲੀ/ਸਿਰਸਾ, 4 ਸਤੰਬਰ (ਇਕਬਾਲ ਸਿੰਘ ਸ਼ਾਂਤ, ਭੁਪਿੰਦਰ ਪੰਨੀਵਾਲੀਆ )-ਹੜਤਾਲੀ ਸਫ਼ਾਈ ਮੁਲਾਜ਼ਮਾਂ ਨੂੰ ਡਿਊਟੀ ’ਤੇ ਪਰਤਣ ਦੇ ਨੋਟਿਸ ਜਾਰੀ ਹੋਣ ਦੇ ਖਿਲਾਫ਼ ਅੱਜ ਇੱਥੇ 9 ਸਫ਼ਾਈ ਮੁਲਾਜ਼ਮਾਂ ਨੇ ਜਨਤਕ ਤੌਰ ’ਤੇ ਸਾਂਝਾ ਮੁੰਡਨ ਕਰਵਾਇਆ। ਨਗਰਪਾਲਿਕਾ ਕਰਮਚਾਰੀ ਸੰਘ, ਹਰਿਆਣਾ ਦੇ ਬੈਨਰ ਹੇਠ ਮੁਲਾਜ਼ਮਾਂ ਨੇ ਗਾਂਧੀ ਚੌਕ ’ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਸਮੂਹਿਕ ਤੌਰ ’ਤੇ ਮੁੰਡਨ ਕਰਵਾਉਣ ਵਾਲਿਆਂ ’ਚ ਸਫ਼ਾਈ ਮੁਲਾਜਮ ਗਾਂਧੀ ਰਾਮ, ਸੋਹਣ ਲਾਲ, ਅਮਿਤ ਕੁਮਾਰ, ਵਿਕਰਮ, ਅਮਿਤ, ਰਮੇਸ਼, ਬੂਟਾ, ਵਿਸ਼ਾਲ ਅਤੇ ਰਮੇਸ਼ ਕੁਮਾਰ ਸ਼ਾਮਲ ਰਹੇ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦੇ ਦਬਾਅ ਅੱਗੇ ਝੁਕਣ ਦੀ ਬਜਾਏ ਮੁੰਡਨ ਕਰਵਾ ਕੇ ਉਨ੍ਹਾਂ ਆਪਣਾ ਵਿਰੋਧ ਦਰਜ ਕਰਵਾਇਆ ਹੈ। ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਕਿਹਾ ਕਿ ਨੋਟਿਸ ਅਤੇ ਫਾਇਰ ਮੁਲਾਜ਼ਮਾਂ ਦੀਆਂ ਬਰਖ਼ਾਸਤਗੀ ਵਰਗੀ ਕਾਰਵਾਈ ਨਾਲ ਮੁਲਾਜ਼ਮ ਪਿੱਛੇ ਨਹੀਂ ਹਟਣ ਵਾਲੇ ਹਨ। ਉਨ੍ਹਾਂ ਕਿਹਾ ਕਿ 13 ਮਈ ਨੂੰ ਸਰਕਾਰ ਨਾਲ ਹੋਏ ਸਮਝੌਤੇ ਨੂੰ ਲਾਗੂ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਜਿੰਨਾ ਦਬਾਅ ਵਧਾਏਗੀ, ਸੰਘਰਸ਼ ਓਨਾ ਹੀ ਤੇਜ਼ ਹੋਵੇਗਾ। ਉਨ੍ਹਾਂ ਨੋਟਿਸ ਤੇ ਕਾਰਵਾਈ ਦੇ ਬਾਵਜੂਦ ਹੜਤਾਲ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਨੂੰ ਲੈ ਕੇ ਹੋਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਜਨਤਕ ਨੁਮਾਇੰਦਿਆਂ ਦੀ ਮੀਟਿ... ਅਗਲੀ ਖ਼ਬਰ ਆਲਟੋ ਕਾਰ ’ਚ ਸਵਾਰ ਤਿੰਨ ਨੌਜਵਾਨ ਹੈਰੋਇਨ ਸਮੇਤ ਗ੍ਰਿਫ਼ਤਾਰ
Ad Position 24