ਆਲਟੋ ਕਾਰ ’ਚ ਸਵਾਰ ਤਿੰਨ ਨੌਜਵਾਨ ਹੈਰੋਇਨ ਸਮੇਤ ਗ੍ਰਿਫ਼ਤਾਰ
ਸਿਰਸਾ, 4 ਸਤੰਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਦੇ ਸੀ. ਆਈ.
ਸਿਰਸਾ, 4 ਸਤੰਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਦੇ ਸੀ.ਆਈ.ਏ. ਸਟਾਫ ਦੀ ਇੱਕ ਟੀਮ ਨੇ ਆਲਟੋ ਕਾਰ ’ਚ ਸਵਾਰ ਤਿੰਨ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਵਿਰੁੱਧ ਸਿਵਲ ਲਾਈਨ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦਿਨੇਸ਼ ਉਰਫ ਬੰਗਾਲੀ ਪੁੱਤਰ ਨਿਤਿਨ ਸ਼ਾਹ, ਸੁਮਿਤ ਪੁੱਤਰ ਮਨੀ ਰਾਮ ਤੇ ਵੀਰ ਉਰਫ ਬੀਰੀ ਪੁੱਤਰ ਜੁਗਨੂੰ ਵਜੋਂ ਹੋਈ ਹੈ ਜੋ ਹੁੱਡਾ ਫਲੈਟਸ, ਸੈਕਟਰ 19 ਦੇ ਵਾਸੀ ਹਨ। ਸੀ.ਆਈ.ਏ. ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਸਬ-ਇੰਸਪੈਕਟਰ ਸਿਧਾਰਥ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਕਿਸਾਨ ਚੌਕ ਨੇੜੇ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਹੁੱਡਾ ਸੈਕਟਰ ਤੋਂ ਤਿੰਨ ਨੌਜਵਾਨ ਇੱਕ ਆਲਟੋ ਕਾਰ ਵਿੱਚ ਆਉਂਦੇ ਦੇਖੇ ਗਏ। ਪੁਲੀਸ ਟੀਮ ਨੂੰ ਆਉਂਦੇ ਦੇਖ ਕੇ ਨੌਜਵਾਨਾਂ ਨੇ ਕਾਰ ਨੂੰ ਮੋੜਨ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਤਿੰਨਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋਈ ਜੋ ਤੋਲਣ ’ਤੇ 7 ਗਰਾਮ 44 ਮਿਲੀਗਰਾਮ ਬਣੀ।