ਡੋਡਾ ਪੋਸਤ ਬਰਾਮਦਗੀ ਮਾਮਲੇ ’ਚ ਮੁੱਖ ਮੁਲਜ਼ਮ ਕਾਬੂ
ਟੋਹਾਣਾ,4 ਸਤੰਬਰ (ਮਨਜੀਤ ਸਿੰਘ)- ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਟੋਹਾਣਾ ਪੁਲਿਸ ਨੇ 2 ਕਿਲੋ 714 ਗ੍ਰਾਮ ਡੋਡਾ ਪੋਸਤ ਬਰਾਮਦਗੀ ਦੇ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਮੁੱਖ ਮੁਲਜ਼ਮ ਉਮੇਸ਼ ਉਰਫ਼ ਛੋਟਾ ਪੁੱਤਰ ਰਾਮ ਨਾਰਾਇਣ ਵਾਸੀ ਜਮਾਲਪੁਰ ਸ਼ੇਖਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਹੈ।
ਟੋਹਾਣਾ,4 ਸਤੰਬਰ (ਮਨਜੀਤ ਸਿੰਘ)- ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਟੋਹਾਣਾ ਪੁਲਿਸ ਨੇ 2 ਕਿਲੋ 714 ਗ੍ਰਾਮ ਡੋਡਾ ਪੋਸਤ ਬਰਾਮਦਗੀ ਦੇ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਮੁੱਖ ਮੁਲਜ਼ਮ ਉਮੇਸ਼ ਉਰਫ਼ ਛੋਟਾ ਪੁੱਤਰ ਰਾਮ ਨਾਰਾਇਣ ਵਾਸੀ ਜਮਾਲਪੁਰ ਸ਼ੇਖਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਹੈ।ਥਾਣਾ ਸਦਰ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਸਾਧੂ ਰਾਮ ਨੇ ਦੱਸਿਆ ਕਿ ਸਬ-ਇੰਸਪੈਕਟਰ ਮਹਾਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ 2 ਸਤੰਬਰ ਨੂੰ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਚੰਦੜ ਕਲਾਂ ਰੋਡ ’ਤੇ ਭੋੜੀ ਕੈਂਚੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਨਰੇਸ਼ ਨੂੰ 2 ਕਿਲੋ 714 ਗ੍ਰਾਮ ਕਚਰਾ ਡੋਡਾ ਪੋਸਤ ਸਮੇਤ ਕਾਬੂ ਕੀਤਾ ਸੀ। ਪੁਲਿਸ ਨੇ ਨਰੇਸ਼ ਕੋਲੋਂ 1 ਲੱਖ 50 ਹਜ਼ਾਰ ਰੁਪਏ ਨਕਦ, ਇੱਕ ਮੋਬਾਈਲ ਫੋਨ ਤੇ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਏ ਸਨ। ਇਸ ਸਬੰਧੀ ਥਾਣਾ ਸਦਰ ਟੋਹਾਣਾ ਵਿਖੇ ਮੁਕੱਦਮਾ ਨੰਬਰ 177 ਮਿਤੀ 2 ਸਤੰਬਰ 2026 ਨੂੰ ਧਾਰਾ 15ਬੀ-61-85 ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਹੁਣ ਮੁੱਖ ਮੁਲਜ਼ਮ ਉਮੇਸ਼ ਉਰਫ਼ ਛੋਟਾ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।