05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

8 ਸਤੰਬਰ ਨੂੰ ਚਾਂਦਨੀ ਚੌਕ ਦੇ ਵਪਾਰੀ ਮੌਨ ਮਾਰਚ ਕੱਢਣਗੇ

ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਰਾਣੀ ਦਿੱਲੀ ਦੇ ਵਪਾਰੀਆਂ ਨੂੰ ਇਥੋਂ ਦੇ ਬਾਜ਼ਾਰਾਂ ਦੀ ਵਿਗੜ ਰਹੀ ਵਿਵਸਥਾ ਪ੍ਰਤੀ ਪਿਛਲੇ ਦਿਨਾਂ ਤੋਂ ਕਾਫੀ ਰੋਸ ਹੈ ਅਤੇ ਇਹ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਰਾਣੀ ਦਿੱਲੀ ਦੇ ਵਪਾਰੀਆਂ ਨੂੰ ਇਥੋਂ ਦੇ ਬਾਜ਼ਾਰਾਂ ਦੀ ਵਿਗੜ ਰਹੀ ਵਿਵਸਥਾ ਪ੍ਰਤੀ ਪਿਛਲੇ ਦਿਨਾਂ ਤੋਂ ਕਾਫੀ ਰੋਸ ਹੈ ਅਤੇ ਇਹ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਚਾਂਦਨੀ ਚੌਕ ਵਿਚ ਲੋਡਿੰਗ-ਅਨਲੋਡਿੰਗ ’ਤੇ ਲੱਗੀ ਰੋਕ ਅਤੇ ਇਥੋਂ ਦਿਨੋ-ਦਿਨੀਂ ਵਧ ਰਹੇ ਨਾਜਾਇਜ਼ ਕਬਜ਼ਿਆਂ ਦੇ ਵਿਰੋਧ ਵਿਚ ਵਪਾਰੀਆਂ ਦੀ ਇਕ ਬੈਠਕ ਵੀ ਹੋਈ ਹੈ, ਜਿਸ ਵਿਚ ਇਥੋਂ ਦੇ ਵਪਾਰੀਆਂ ਤੋਂ ਇਲਾਵਾ ਵਪਾਰਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਇਸ ਵਿਚ ਫ਼ੈਸਲਾ ਕੀਤਾ ਗਿਆ ਕਿ 8 ਸਤੰਬਰ ਨੂੰ ਇਕ ਵੱਡੇ ਪੱਧਰ ’ਤੇ ਮੌਨ ਮਾਰਚ ਕੱਢਿਆ ਜਾਵੇਗਾ। ਵਪਾਰੀਆਂ ਦਾ ਕਹਿਣਾ ਹੈ ਕਿ ਲੋਡਿੰਗ-ਅਨਲੋਡਿੰਗ ’ਤੇ ਪ੍ਰਤੀ ਜੋ ਰੋਕ ਲਗਾਈ ਹੈ ਪਰ ਇਸ ਦੇ ਬਦਲ ਵਿਚ ਹੋਰ ਦੂਸਰਾ ਕੋਈ ਪ੍ਰਬੰਧ ਕੀਤਾ ਹੀ ਨਹੀਂ ਗਿਆ, ਜਿਸ ਕਰਕੇ ਬਾਜ਼ਾਰਾਂ ਦੀ ਆਪੂਰਤੀ ਵਿਵਸਥਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਥੇ ਨਾਜਾਇਜ਼ ਤੌਰ ’ਤੇ ਰੇਹੜੀ ਤੇ ਪਟੜੀ ਵਾਲਿਆਂ ਦਾ ਕਬਜ਼ਾ ਕੀਤਾ ਹੋਇਆ ਹੈ। ਵਰਨਣਯੋਗ ਹੈ ਕਿ ਵਪਾਰੀ 8 ਸਤੰਬਰ ਨੂੰ ਮੌਨ ਮਾਰਚ ਕੱਢਦੇ ਹੋਏ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੂੰ ਮੰਗ ਪੱਤਰ ਸੌਂਪਣਗੇ।
Ad Position 22
No active advertisement
ਪਿਛਲੀ ਖ਼ਬਰ ਡੋਡਾ ਪੋਸਤ ਬਰਾਮਦਗੀ ਮਾਮਲੇ ’ਚ ਮੁੱਖ ਮੁਲਜ਼ਮ ਕਾਬੂ ਅਗਲੀ ਖ਼ਬਰ ਬਾਰਿਸ਼ ਹੋਣ ’ ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Ad Position 24