05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬਾਰਿਸ਼ ਹੋਣ ’ ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਐਨ.ਸੀ.ਆਰ. ਵਿਚ ਬਾਰਿਸ਼ ਪੈਣ ’ਤੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ 4 ਅਤੇ 5 ਸਤੰਬਰ ਨੂੰ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਸੀ। ਦਿੱਲੀ, ਨੋਇਡਾ, ਗਾਜੀਆਬਾਦ, ਗੁਰੂਗ੍ਰਾਮ, ਕਨਾਟ ਪੈਲੇਸ, ਏਮਜ਼, ਆਈ.ਟੀ.ਓ., ਆਰ.ਕੇ. ਪੁਰਮ, ਫਿਰੋਜ਼ਸ਼ਾਹ ਰੋਡ ਪਾਲਮ ਅਤੇ ਹੋਰ ਇਲਾਕਿਆਂ ਵਿਚ ਕਾਫੀ ਬਾਰਿਸ਼ ਹੋਣ ਦੇ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਬਾਰਿਸ਼ ਦੇ ਕਾਰਨ ਅਨੇਕਾਂ ਥਾਵਾਂ ’ਤੇ ਪਾਣੀ ਭਰ ਜਾਣ ’ਤੇ ਆਉਣ-ਜਾਣ ਵਾਲਿਆਂ ਨੂੰ ਤੰਗ ਹੋਣਾ ਪਿਆ ਅਤੇ ਕਈ ਥਾਵਾਂ ’ਤੇ ਟ੍ਰੈਫ਼ਿਕ ਵੀ ਜਾਮ ਹੋ ਗਿਆ। ਵਿਸ਼ੇਸ਼ ਕਰ ਕੇ ਵੱਡੇ ਚੁਰਾਹਿਆਂ ਨੇ ਜ਼ਿਆਦਾ ਟ੍ਰੈਫ਼ਿਕ ਜਾਮ ਹੋਈ ਅਤੇ ਲੋਕਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਬਾਰਿਸ਼ ਹੋਣ, ਬਿਜਲੀ ਕੜਕਣ ਦੀ ਚਿਤਾਵਨੀ ਦੇ ਨਾਲ ਰੈੱਡ ਅਲਰਟ ਵੀ ਜਾਰੀ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ 8 ਸਤੰਬਰ ਨੂੰ ਚਾਂਦਨੀ ਚੌਕ ਦੇ ਵਪਾਰੀ ਮੌਨ ਮਾਰਚ ਕੱਢਣਗੇ ਅਗਲੀ ਖ਼ਬਰ ਖੁੱਲ੍ਹੇ ਮੈਦਾਨਾਂ ਦੀ ਬੁਕਿੰਗ ਪ੍ਰਤੀ ਡੀ. ਡੀ. ਏ. ਨੇ ਜਾਰੀ ਕੀਤਾ ਐਸ. ਪੀ. ਓ.
Ad Position 24