05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਖੁੱਲ੍ਹੇ ਮੈਦਾਨਾਂ ਦੀ ਬੁਕਿੰਗ ਪ੍ਰਤੀ ਡੀ. ਡੀ. ਏ. ਨੇ ਜਾਰੀ ਕੀਤਾ ਐਸ. ਪੀ. ਓ.

ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ.ਡੀ.ਏ.) ਨੇ ਰਾਮਲੀਲ੍ਹਾ, ਦੁਰਗਾ ਪੂਜਾ ਅਤੇ ਹੋਰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਪ੍ਰਤੀ ਖੁੱਲ੍ਹੇ ਮੈਦਾਨਾਂ ਦੀ ਬੁਕਿੰਗ ਕਰਾਉਣ ਲਈ ਐਸ.ਪੀ.ਓ. ਜਾਰੀ ਕਰ ਦਿੱਤਾ ਹੈ ਜਿਸ ਨੂੰ ਵੇਖਦੇ ਹੋਏ 15 ਸਤੰਬਰ ਉਨ੍ਹਾਂ ਕਮੇਟੀਆਂ ਤੇ ਸੰਸਥਾਵਾਂ ਨੂੰ ਖੁੱਲ੍ਹੇ ਮੈਦਾਨਾਂ ਦੀ ਬੁਕਿੰਗ ਲਈ ਪਹਿਲ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਉਸੇ ਖੁੱਲ੍ਹੇ ਮੈਦਾਨ ਵਿਚ ਆਪਣਾ ਪ੍ਰੋਗਰਾਮ ਕਰਦੀਆਂ ਸਨ। ਡੀ.ਡੀ.ਏ. ਵਲੋਂ ਜਾਰੀ ਐਸ.ਪੀ.ਓ. ਪ੍ਰਤੀ ਰਾਮਲੀਲ੍ਹਾ ਕਮੇਟੀਆਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਐਸ.ਪੀ.ਓ. ਦੇਰੀ ਨਾਲ ਜਾਰੀ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਤਿਆਰੀਆਂ ਕਰਨ ਲਈ ਘੱਟ ਸਮਾਂ ਬਚਿਆ ਹੈ। ਜੋ ਸੁਸਾਇਟੀਆਂ, ਸੰਸਥਾਵਾਂ ਪਹਿਲਾਂ ਹੀ ਖੁੱਲ੍ਹੇ ਮੈਦਾਨ ਵਿਚ ਪਿਛਲੇ ਸਾਲਾਂ ਤੋਂ ਆਪਣਾ ਪ੍ਰੋਗਰਾਮ ਕਰਦੀਆਂ ਆ ਰਹੀਆਂ ਹਨ, ਉਨ੍ਹਾਂ ਨੂੰ ਬੁਕਿੰਗ ਲਈ ਪੁਰਾਣੀ ਕੀਤੀ ਗਈ ਬੁਕਿੰਗ ਦੇ ਪੇਪਰ ਦੇਣੇ ਹੋਣਗੇ, ਜਿਸ ਦੀ ਡੀ.ਡੀ.ਏ. ਦੇ ਅਧਿਕਾਰੀ ਜਾਂਚ ਕਰਨਗੇ ਅਤੇ ਫਿਰ ਥਾਂ ਦੀ ਬੁਕਿੰਗ ਕਰਨਗੇ। ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਵੀ ਹਨ, ਜੋ ਸੁਸਾਇਟੀਆਂ ਤੇ ਸੰਸਥਾਵਾਂ ਨੂੰ ਪੂਰੀਆਂ ਕਰਨੀਆਂ ਹੋਣਗੀਆਂ।
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਹੋਣ ’ ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਅਗਲੀ ਖ਼ਬਰ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਜਨਮ ਅਸ਼ਟਮੀ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ
Ad Position 24